Saturday, July 27, 2024

ਖਾਲਸਾ ਕਾਲਜ ਚਵਿੰਡਾ ਦੇਵੀ ਦਾ ਟੈਕ ਫੈਸਟ ’ਚ ਮੁਕਾਬਲਿਆਂ ’ਚ ਅਹਿਮ ਸਥਾਨ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਪ੍ਰੋ. ਪ੍ਰਿੰਸ ਕੁਮਾਰ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਕੰਪਿਊਟਰ ਵਿਭਾਗ ਵਲੋਂ ਕਰਵਾਏ ਗਏ ਕੰਪਿਊਟਰ ਟੈਕ ਫੈਸਟ ’ਚ ਵੱਖ-ਵੱਖ ਮੁਕਾਬਲਿਆਂ ’ਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਸੁੱਖਪ੍ਰੀਤ ਕੌਰ ਬੀ.ਕਾਮ ਸਮੈਸਟਰ ਦੂਜਾ ਦੀ ਵਿਦਿਆਰਥਣ ਨੇ ਰੰਗੋਲੀ ’ਚੋਂ ਤੀਜ਼ਾ ਸਥਾਨ, ਬੀ.ਕਾਮ ਸਮੈਸਟਰ ਚੌਥਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਚਾਰਟ ਮੇਕਿੰਗ ’ਚ ਦੂਜਾ ਅਤੇ ਰੀਆ ਬੀ.ਏ ਸਮੈਸਟਰ ਦੂਜਾ ਦੀ ਵਿਦਿਆਰਥਣ ਨੇ ਕੋਲਾਜ ਮੇਕਿੰਗ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …