Tuesday, July 14, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਮਿਤੀ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 51ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ ਕੁਲਪਤੀ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਮੁੱਖ ਮਹਿਮਾਨ ਅਤੇ ਡਾ. ਅਸ਼ਵਨੀ ਭੱੱਲਾ ਡਿਪਟੀ ਡਾਇਰੈਕਟਰ ਹਾਇਅਰ ਐਜੂਕੇਸ਼ਨ ਐਂਡ ਲੈਂਗੁਏਜਿਜ਼ ਪੰਜਾਬ ਸਰਕਾਰ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸ਼ਿਰਕਤ ਕੀਤੀ।ਇਸ ਸਮਾਰੋਹ ‘ਚ ਲਗਭਗ 1100 ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥਣਾਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ।ਪ੍ਰੋਗਰਾਮ ਦੇ ਆਗਾਜ਼ ‘ਤੇ ਡੀ.ਏ.ਵੀ ਗਾਨ ਅਤੇ ਵੇਦ ਮੰਤਰ ਉਚਾਰਨ ਕਰਕੇ ਸ਼ਮ੍ਹਾਂ ਰੌਸ਼ਨ ਨਾਲ ਹੋਇਆ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਨੰਨ੍ਹੇ ਪੌਦੇ ਦੇ ਕੇ ਕੀਤਾ।ਪ੍ਰਿੰਸੀਪਲ ਡਾ. ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿੱਚ ਕਾਲਜ ਦੀ ਅਕਾਦਮਿਕ, ਖੇਡ, ਸੰਸਕ੍ਰਿਤਕ, ਐਨ.ਸੀ.ਸੀ, ਐਨ.ਐਸ.ਐਸ, ਵੱਖ-ਵੱਖ ਸਭਾਵਾਂ ਅਤੇ ਕਾਲਜ ਸਟਾਫ ਦੀਆਂ ਉਪਲਬਧੀਆਂ ਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ।ਉਨਾਂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੇਸ਼ੇ ਅਤੇ ਜਨੂੰਨ ‘ਚ ਸੰਤੁਲਨ ਬਣਾ ਕੇ ਆਪਣੇ ਕੰਮ ‘ਚ ਖੁਸ਼ੀ ਅਨੁਭਵ ਕਰਨ।
ਮੁੱਖ ਮਹਿਮਾਨ ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ ਨੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਮੈਨੇਜਮੈਂਟ, ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਨਾਰੀ ਸਿੱਖਿਆ ਦੇ ਖੇਤਰ ‘ਚ ਸਵਾਮੀ ਦਯਾਨੰਦ ਸਰਸਵਤੀ ਅਤੇ ਡੀ.ਏ.ਵੀ ਸੰਸਥਾਵਾਂ ਦਾ ਵੱਡਮੁੱਲਾ ਯੋਗਦਾਨ ਹੈ।ਵਿਸ਼ੇਸ਼ ਮਹਿਮਾਨ ਅਸ਼ਵਨੀ ਭੱਲਾ ਨੇ ਵਿਦਿਆਰਥਣਾਂ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਦੀ ਉਪਲੱਬਧੀ ਲਈ ਆਪਣੇ ਮਾਤਾ ਪਿਤਾ, ਅਧਿਆਪਕ ਅਤੇ ਸੰਸਥਾ ਲਈ ਸ਼ੁਕਰਗੁਜ਼ਾਰ ਹੋਣ।ਉਹਨਾਂ ਕਿਹਾ ਕਿ ਸਾਨੂੰ ਜੀਵਨ ਵਿੱਚ ਹਮੇਸ਼ਾਂ ਕੁੱਝ ਨਾ ਕੁੱਝ ਸਿੱਖਦੇ ਰਹਿਣਾ ਚਾਹੀਦਾ ਹੈ।ਜ਼ਿੰਦਗੀ ਵਿਚ ਡਿਗਰੀ ਲੈਣ ਦਾ ਮਤਲਬ ਸਿਰਫ ਨੌਕਰੀ ਪ੍ਰਾਪਤ ਕਰਨਾ ਹੀ ਨਹੀਂ, ਸਗੋ ਅਜਿਹੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਜਿਸ ਨਾਲ ਦੂਜਿਆ ਨੂੰ ਨੋਕਰੀ ਦੇਣ ਵਾਲੇ ਬਣ ਸਕੀਏ।
ਇਸ ਡਿਗਰੀ ਵੰਡ ਸਮਾਰੋਹ ‘ਚ ਐਮ.ਏ ਅੰਗ੍ਰੇਜ਼ੀ, ਐਮ.ਏ ਫਾਈਨ ਆਰਟਸ, ਐਮ.ਡਿਜਾਈਨ ਮਲਟੀਮੀਡੀਆ, ਐਮ. ਐਸ,ਸੀ ਫੈਸ਼ਨ ਡਿਜ਼ਾਈਨਿੰਗ, ਐਮ,ਐਸਸੀ ਕੰਪਿਊਟਰ ਸਾਇੰਸ, ਐਮ ਐਸਸੀ ਇੰਟਰਨੈੱਟ ਸਟੱਡੀਜ਼, ਐਮ ਕਾਮ, ਐਮ.ਏ ਜੇ ਐਮਸੀ, ਬੈਚਲਰ ਇੰਨ ਡਿਜ਼ਾਈਨ, ਬੀ.ਬੀ.ਏ, ਬੀ.ਐਸਸੀ ਮੈਡੀਕਲ, ਬੀ ਐਸਸੀ ਨਾਨ-ਮੈਡੀਕਲ, ਬੀ ਐਸਸੀ ਬਾਇਓੱਟੈਕਨੌਲੋਜੀ, ਬੀ ਐਸਸੀ ਇਕਨੌਮਿਕਸ, ਬੀ.ਏ ਆਨਰਜ਼ ਇੰਨ ਇੰਗਲਿਸ਼, ਬੀ.ਕਾਮ ਆਨਰਜ਼ ਅਤੇ ਬੀ.ਏ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਪ੍ਰੋਗਰਾਮ ‘ਚ ਕਾਲਜ ਦੇ ਸਲਾਨਾ ਮੈਗਜ਼ੀਨ ‘ਸ਼ਚੀ’ ਦਾ ਵਿਮੋਚਨ ਕੀਤਾ ਗਿਆ।
ਪ੍ਰੋਗਰਾਮ ਨੂੰ ਸਭਿਆਚਾਰਕ ਰੰਗ ਦੇਣ ਲਈ ‘ਆਜ਼ਾਦੀ ਕਾ ਅੰਮ੍ਰਿਤ ਮਹੌਤਸਵ’ ਨੂੰ ਸਮਰਪਿਤ ਨਾਟਕ “ਇਸ ਜਗ੍ਹਾ ਏਕ ਗਾਂਵ ਥਾ” ਪੇਸ਼ ਕੀਤਾ ਗਿਆ।ਨਾਟਕ ਰਾਹੀਂ ਵੰਡ ਦੇ ਦਰਦਨਾਕ ਸਮੇਂ ਦਾ ਭਾਵੁਕ ਚਿੱਤਰ ਦਰਸਾਇਆ ਗਿਆ।ਸੰਗੀਤ ਵਿਭਾਗ ਦੀ ਵਿਦਿਆਰਥਣ ਕੀਰਤੀ ਗੌਰ ਵੱਲੋਂ ਭਾਈ ਵੀਰ ਸਿੰਘ ਦੀ ਕਵਿਤਾ ‘ਕੰਬਦੀ ਕਲਾਈ’ ਨੂੰ ਤਰੱਣੁਮ ‘ਚ ਗਾ ਕੇ ਅਤੇ ਪ੍ਰਤਿਭਾਨੂਰ ਦੁਆਰਾ ਪੰਜਾਬੀ ਗਤਿ ਗਾ ਕੇ ਸਭ ਨੂੰ ਮੰਤਰ-ਮੁਗਧ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ‘ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।ਡਾ. ਅਨੀਤਾ ਨਰੇਂਦਰ ਮੁਖੀ, ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।
ਇਸ ਮੌਕੇ ਐਡਵੋਕੇਟ ਵਿਪਨ ਭਸੀਨ, ਮੈਂਬਰ, ਸਥਾਨਕ ਪ੍ਰਬੰਧਕ ਕਮੇਟੀ, ਆਰਿਆ ਸਮਾਜ ਤੋਂ ਕਰਨਲ ਵੇਦ ਮਿੱਤਲ,
ਡਾ. ਪਲਵੀ ਸੇਠੀ ਪ੍ਰਿੰਸੀਪਲ, ਡੀ.ਏ.ਵੀ ਪਬਲਿਕ ਸਕੂਲ ਅਤੇ ਕੈਪਟਨ ਸੰਜੀਵ ਸ਼ਰਮਾ, ੰਿਪ੍ਰੰਸੀਪਲ ਸਰਕਾਰੀ ਸਕੂਲ (ਆਈ.ਟੀ.ਟੀ) ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਵੀ ਮੌਜੂਦ ਸਨ।ਰਾਸ਼ਟਰ ਗਾਨ ਨਾਲ ਡਿਗਰੀ ਵੰਡ ਸਮਾਰੋਹ ਸੰਪਨ ਹੋਇਆ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 15 ਜੁਲਾਈ ਨੂੰ

ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਵੱਧ ਤੋਂ …