ਅੰਮ੍ਰਿਤਸਰ 5 ਅਪ੍ਰੈਲ (ਸੁਖਬੀਰ ਸਿੰਘ) – ਬਾਗਬਾਨੀ ਮੰਤਰੀ ਪੰਜਾਬ ਚੇਤਨ ਸਿੰਘ ਜੌੜਾ ਮਾਜਰਾ ਵਲੋਂ ਬਾਗਬਾਨੀ ਵਿਭਾਗ ਦੀਆਂ ਸਕੀਮਾ ਅਤੇ ਗਤੀਵਿਧੀਆਂ ਨੂੰ
ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਡਾਇਰੈਕਟਰ ਬਾਗਬਾਨੀ ਪੰਜਾਬ ਦੀ ਯੋਗ ਅਗਵਾਈ ਹੇਠ ਅੱਜ ਪੀਅਰ ਅਸਟੇਟ ਅੰਮ੍ਰਿਤਸਰ ਵਲੋਂ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿੱਚ ਨਾਖ ਖੇਤ ਦਿਵਸ ਲਗਾਇਆ ਗਿਆ।ਇਸ ਵਿੱਚ ਵੱਖ-ਵੱਖ ਪਿੰਡਾ ਤੋਂ ਆਏ ਬਾਗਬਾਨਾਂ ਨੂੰ ਪੀ.ਏ.ਯੂ ਲੁਧਿਆਣਾ ਦੇ ਜਿਲ੍ਹਾ ਪਸਾਰ ਮਾਹਰ ਡਾ. ਸਵਰੀਤ ਖਹਿਰਾ ਵਲੋਂ ਫੱਲਾਂ ਦੀ ਕਾਸ਼ਤ ਸਬੰਧੀ ਅਤੇ ਆਉਂਦੀਆਂ ਮੁੱਖ ਸਮਸਿਆਵਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।ਪੀਅਰ ਅਸਟੇਟ ਅੰਮ੍ਰਿਤਸਰ ਵਲੋਂ ਬਾਗਬਾਨਾਂ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਸ ਵਿੱਚ ਏਅਰ ਬਲਾਸਟ ਸਪਰੇਅਰ ਅਤੇ ਸਾਈਡ ਸ਼ਿਫਟ ਰੋਟਾਵੇਟਰ ਨੂੰ ਬਾਗ ਵਿੱਚ ਚਲਾ ਕੇ ਪ੍ਰ੍ਰਰਸ਼ਿਤ ਕੀਤਾ ਗਿਆ।ਖੇਤ ਦਿਵਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਿਟਾ. ਡਿਪਟੀ ਡਾਇਰੈਕਟਰ ਬਾਗਬਾਨੀ ਹਰਦਿਆਲ ਸਿੰਘ ਅਤੇ ਬਾਜ ਸਿੰਘ ਵਲੋਂ ਆਏ ਬਾਗਬਾਨਾਂ ਨਾਲ ੇ ਵਿਚਾਰ ਸਾਂਝੇ ਕੀਤੇ ਗਏ।ਡਿਪਟੀ ਡਾਇਰੈਕਟਰ ਬਾਗਬਾਨੀ ਜਗਤਾਰ ਸਿੰਘ ਨੇ ਬਾਗਬਾਨੀ ਵਿਭਾਗ ਅਤੇ ਪੀਅਰ ਅਸਟੇਟ ਅੰਮ੍ਰਿਤਸਰ ਵਲੋਂ ਬਾਗਬਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾ ਅਤੇ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿੱਚ ਨਾਸ਼ਪਾਤੀ ਲਈ ਤਿਆਰ ਕੀਤੀ ਜਾਣ ਵਾਲੀ ਨਰਸਰੀ ਬਾਰੇ ਆਏ ਹੋਏ ਕਿਸਾਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਖੇਤ ਦਿਵਸ ਵਿੱਚ ਅਗਾਂਹਵਧੂ ਬਾਗਬਾਨ ਮੋਨਮੋਹਣ ਸਿੰਘ ਵੇਰਕਾ, ਜਸਬੀਰ ਸਿੰਘ ਬੇਹੜਵਾਲ, ਕਾਬਲ ਸਿੰਘ ਕਲੇਰ ਤੋਂ ਇਲਾਵਾ ਕਾਫੀ ਗਿਣਤੀ ‘ਚ ਕਿਸਾਨਾਂ ਨੇ ਭਾਗ ਲਿਆ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media