ਚਾਰ ਰੋਜ਼ਾ `ਜਸ਼ਨ 2023` ਮੌਕੇ ਐਸ.ਬੀਰ ਸਿੰਘ ਨੇ ਬੰਨ੍ਹਿਆਂ ਰੰਗ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ `ਚ ਚੱਲ ਰਹੇ ਚਾਰ ਰੋਜ਼ਾ `ਜਸ਼ਨ 2023`
ਦੇ ਵਿਚ ਉਦੋਂ ਇਕ ਹੋਰ ਰੰਗ ਭਰ ਗਿਆ ਜਦੋਂ ਪੰਜਾਬੀ ਦੇ ਉਘੇ ਗੀਤਕਾਰ ਅਤੇ ਗਾਇਕ ਐਸ.ਬੀਰ ਸਿੰਘ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਏ।ਦੋ ਘੰਟੇ ਤੋਂ ਵੱਧ ਲਗਾਤਾਰ ਅਆਪਣੇ ਵੱਖ-ਵੱਖ ਗੀਤਾਂ ਦੇ ਨਾਲ ਉਨ੍ਹਾਂ ਨੇ ਦਸਮੇਸ਼ ਆਡੀਟੋਰੀਅਮ ਵਿੱਚ ਵਿਦਿਆਰਥੀਆਂ `ਤੇ ਆਪਣੀ ਗਾਇਕੀ ਦਾ ਅਜਿਹਾ ਪ੍ਰਭਾਵ ਛੱਡਿਆ ਕਿ ਸਟੇਜ ਅਤੇ ਹਾਲ ਇਕ ਹੀ ਨਜ਼ਰ ਆ ਰਹੇ ਸਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਜ ਦੀ ਪੇਸ਼ਕਾਰੀ ਵਿੱਚ ਸਿੱਧੇ ਤੌਰ `ਤੇ ਸ਼ਾਮਿਲ ਕਰਦਿਆਂ ਸਟੇਜ਼ `ਤੇ ਆ ਕੇ ਵੀ ਉਨ੍ਹਾਂ ਨਾਲ ਇਕ ਮਿਕ ਹੋਣ ਦਾ ਸੱਦਾ ਦੇ ਦਿੱਤਾ।ਰਾਤ ਦੇ 10 ਵਜੇ ਤੱਕ ਚੱਲੇ ਇਸ ਗਾਇਕੀ ਦੇ ਵਹਿਣ ਵਿੱਚ ਵਿਦਿਆਰਥੀਆਂ ਨੇ ਭਰਪੂਰ ਆਨੰਦ ਹੀ ਨਹੀਂ ਲਿਆ, ਸਗੋਂ ਵੱਖਰੀ ਤਰ੍ਹਾਂ ਦੀ ਗਾਇਕੀ ਪੇਸ਼ ਕਰਨ ਵਾਲੇ ਗਾਇਕ ਦੇ ਕੋਲੋਂ ਕਈ ਚੰਗੀਆਂ ਗੱਲਾਂ ਵੀ ਲੈ ਕੇ ਘਰਾਂ ਨੂੰ ਪਰਤੇ।
ਗਾਇਕੀ ਦੇ ਨਾਲ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਧਰਮਾਂ, ਜਾਤਾਂ ਪਾਤਾਂ ਅਤੇ ਹੋਰ ਵੰਡ ਵੰਡੇਰਿਆਂ ਤੋਂ ਉਪਰ ਉੱਠ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਦੇ ਲਈ ਕੁੱਝ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਸੰਕੀਰਨ ਸੋਚ ਸਾਡੇ ਜ਼ਿਹਨ ਉਪਰ ਭਾਰੂ ਰਹੇਗੀ, ਓਨਾ ਚਿਰ ਤੱਕ ਉਹ ਸਾਡੇ ਵਿਕਾਸ ਵਿੱਚ ਰੁਕਾਵਟ ਬਣੀ ਰਹੇਗੀ।ਉਨ੍ਹਾਂ ਦਾ ਇਥੇ ਪੁੱਜਣ `ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਡਾਇਰੈਕਟਰ, ਯੁਵਕ ਭਲਾਈ, ਡਾ. ਅਮਨਦੀਪ ਸਿੰਘ ਨੇ ਯੂਨੀਵਰਸਿਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ।ਬੀਰ ਸਿੰਘ ਨੇ ਧੰਨਵਾਦ ਦੇ ਸ਼ਬਦਾਂ ਵਿਚ ਕਿਹਾ ਕਿ ਉਸ ਨੇ ਦੇਸ਼ਾਂ ਵਿਦੇਸ਼ਾਂ ਵਿਚ ਕਈ ਲਾਈਵ ਪ੍ਰੋਗਰਾਮ ਪੇਸ਼ ਕੀਤੇ ਹਨ, ਪਰ ਅੱਜ ਜੋ ਆਨੰਦ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਆ ਕੇ ਮਿਲਿਆ ਹੈ ਉਹ ਕਦੇ ਨਹੀਂ ਮਿਲਿਆ।ਇਸ ਦੇ ਲਈ ਉਹ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ, ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦਾ ਧੰਨਵਾਦੀ ਹੈ।
ਪਹਿਲੇ ਦਿਨ ਦੇ ਹੋਏ ਵੱਖ-ਵੱਖ ਮੁਕਾਬਲ਼ਿਆਂ ਵਿਚ ਦੇਰ ਸ਼ਾਮ ਨਤੀਜਿਆਂ ਦਾ ਐਲਾਨ ਵੀ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੀਆਂ ਭੰਗੜੇ ਦੀਆਂ 11 ਟੀਮਾਂ ਵਿਚੋਂ ਪਹਿਲਾ ਸਥਾਨ ਯੂਨੀਵਰਸਿਟੀ ਬਿਜ਼ਨਸ ਸਕੂਲ ਨੇ ਪ੍ਰਾਪਤ ਕੀਤਾ ਜਦੋਂਕਿ ਸਮਾਜ ਵਿਗਿਆਨ ਨੇ ਦੂਜਾ ਅਤੇ ਆਰਕੀਟੈਕਚਰ ਨੇ ਤੀਜਾ ਸਥਾਨ ਹਾਸਲ ਕੀਤਾ।ਸ਼ਬਦ ਭਜਨ ਦੇ ਮੁਕਾਬਲਿਆਂ ਵਿਚ ਆਰਕੀਟੈਕਚਰ ਵਿਭਾਗ ਦੇ ਪਹਿਲਾ, ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਨੇ ਦੂਜਾ ਅਤੇ ਕੈਮਿਸਟਰੀ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ।ਗੀਤ/ਗਜ਼ਲ ਵਿਚ ਆਰਕੀਟੈਕਚਰ ਵਿਭਾਗ ਨੇ ਪਹਿਲਾ, ਮਾਸ ਕਮਿਊਨੀਕੇਸ਼ਨ ਨੇ ਦੂਜਾ ਅਤੇ ਸੀ.ਈ.ਟੀ ਨੇ ਤੀਜਾ ਸਥਾਨ ਹਾਸਲ ਕੀਤਾ।ਲੋਕ ਗੀਤ ਵਿੱਚ ਆਰਕੀਟੈਕਚਰ ਨੇ ਪਹਿਲਾ, ਸਮਾਜ ਵਿਗਿਆਨ ਨੇ ਦੂਜਾ ਅਤੇ ਜ਼ੂਆਲੋਜੀ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਇਜ਼ ਵਿੱਚ ਪੰਜਾਬ ਸਕੂਲ ਆਫ ਇਕਾਨਮਿਕਸ ਨੇ ਪਹਿਲਾ, ਆਰਕੀਟੈਕਚਰ ਨੇ ਦੂਜਾ ਅਤੇ ਸਮਾਜ ਵਿਗਿਆਨ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰੋ. ਬੇਦੀ ਨੇ ਕਿਹਾ ਕਿ ਇਸ ਵਿਚ 34 ਵਿਭਾਗਾਂ ਦੇ 1100 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਅੱਜ ਵਿਦਿਆਰਥੀ ਕਲਾਕਾਰਾਂ ਨੇ ਮਿਮਿਕਰੀ, ਨੋਟੰਕੀ, ਸਕਿੱਟ ਅਤੇ ਕੋਰੀਓਗਰਾਫੀ ਦੇ ਮੁਕਾਬਲਿਆਂ ਵਿਚ ਵੱਖ ਵੱਖ ਸਮਾਜਿਕ ਮੁੱਦਿਆਂ ਨੂੰ ਕੇਂਦਰ ਵਿਚ ਰਖਦਿਆਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।ਸਕਿੱਟਾਂ ਵਿਚ ਜਿਥੇ ਬਿਲਕੁੁੱਲ ਮੌਜ਼ੂਦਾ ਹਲਾਤਾਂ ਨੂੰ ਆਪਣਾ ਵਿਸ਼ਾ ਬਣਾਇਆ ਗਿਆ, ਉਥੇ ਵਿਦਿਆਰਥੀਆਂ ਨੂੰ ਵੀ ਸਮਾਜ, ਦੇਸ਼, ਧਰਮ, ਸਭਿਆਚਾਰ ਅਤੇ ਪੰਜਾਬ ਦੀ ਮਿੱਟੀ ਨਾਲ ਜੁੜਨ ਦੇ ਸੰਦੇਸ਼ ਵੀ ਦਿੱਤੇ ਗਏ।ਕੁੱਝ ਸਕਿੱਟਾਂ ਵਿਚ ਵਿਦੇਸ਼ਾਂ ਨੂੰ ਜਾ ਰਹੀ ਦੇਸ਼ ਦੀ ਨੌਜੁਆਨੀ ਬਾਰੇ ਕਟਾਖ ਕੀਤੇ ਅਤੇ ਕੁੱਝ ਸਕਿੱਟਾਂ ਰਾਹੀਂ ਸਮਾਜਿਕ ਕੁਰੀਤੀਆਂ ਬਾਰੇ ਜਾਗੂਰਕਤਾ ਪੈਦਾ ਕੀਤੀ ਗਈ।
ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਡਿਬੇਟ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵਿਦਿਆਰਥੀਆਂ ਨੇ ਭਖਦੇ ਮਸਲਿਆਂ `ਤੇ ਵਿਚਾਰ ਕੀਤੀ।ੱਕਾਰਟੂਨਿੰਗ, ਪੋਸਟਰ ਮੇਕਿੰਗ, ਪੇਂਟਿੰਗ ਆਨ ਦਾ ਸਪਾਟ, ਫਲਾਵਰ ਅਰੇਂਜਮੈਂਟ, ਕੋਲਾਜ਼, ਰੰਗੋਲੀ, ਆਨ ਦਾ ਸਪਾਟ ਥੀਮ ਫੋਟੋਗ੍ਰਾਫੀ, ਮਹਿੰਦੀ ਮੁਕਾਬਲੇ, ਕਲੇਅ ਮਾਡਲਿੰਗ, ਵੈਸਟਰਨ ਵੋਕਲ, ਇੰਸਟਰੂੂੈਂਟਲ (ਪਰਕਸ਼ਨ), ਇੰਸਟਰੂਮੈਂਟਲ (ਨਾਨ ਪਰਕਸ਼ਨ) ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਕਲਾ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੇਸ਼ ਕੀਤਾ।07 ਅਪ੍ਰੈਲ ਨੂੰ ਵੈਸਟਰਨ ਗਰੁੱਪ ਡਾਂਸ, ਕ੍ਰਿਏਟਿਵ ਗਰੁੱਪ ਡਾਂਸ, ਸ਼ਾਰਟ ਫਿਲਮ ਮੇਕਿੰਗ ਦੇ ਮੁਕਾਬਲਿਆਂ ਦਾ ਆਯੋਜਨ ਦਸਮੇਸ਼ ਆਡੀਟੋਰੀਅਮ ਵਿੱਚ ਹੋਵੇਗਾ ਅਤੇ ਕਾਨਫਰੰਸ ਹਾਲ ਵਿੱਚ ਪੋਇਟੀਕਲ ਸਿੰਪੋਜ਼ੀਅਮ ਅਤੇ ਐਕਸਟੈਂਪੋਰ ਦਾ ਆਯੋਜਨ ਕੀਤਾ ਜਾਵੇਗਾ।ਆਖਰੀ ਦਿਨ 8 ਅਪ੍ਰੈਲ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਡਾਂਸ ਟੂ ਨਿਊਨ, ਗਿੱਧਾ ਅਤੇ ਇਨਾਮ ਵੰਡ ਸਮਾਗਮ ਹੋਵੇਗਾ।
Check Also
ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …
Punjab Post Daily Online Newspaper & Print Media