Friday, May 30, 2025
Breaking News

ਖ਼ਾਲਸਾ ਕਾਲਜ ਵੈਟਰਨਰੀ ਦਾ ਗਡਵਾਸੂ ਟੀਮ ਵਲੋਂ ਦੌਰਾ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਦਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੀ ਇਕ ਟੀਮ ਜਿਸ ਦੀ ਅਗਵਾਈ ਡਾ. ਐਸ.ਕੇ ਸ਼ਰਮਾ ਪ੍ਰੋਫੈਸਰ-ਕਮ-ਮੁਖੀ ਵਿਭਾਗ ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਦੀ ਅਗਵਾਈ ਹੇਠ ਨਿਤਿਨ ਦੇਵ ਸਿੰਘ, ਪ੍ਰੋਫੈਸਰ, ਪੈਥੋਲੋਜੀ ਅਤੇ ਡਾ. ਅਸ਼ਵਨੀ ਕੁਮਾਰ, ਪ੍ਰੋਫੈਸਰ ਸਰਜਰੀ ਨੇ ਦੌਰਾ ਕੀਤਾ।ਉਨ੍ਹਾਂ ਨੇ ਵੈਟਰਨਰੀ ਕੌਂਸਲ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਬੀ.ਵੀ.ਐਸ.ਸੀ ਅਤੇ ਏ.ਐਚ ਪ੍ਰੋਗਰਾਮਾਂ ਤਹਿਤ ਪੇਸ਼ ਕੀਤੇ ਜਾ ਰਹੇ ਵੱਖ-ਵੱਖ ਵਿਭਾਗਾਂ, ਵੈਟਰਨਰੀ ਹਸਪਤਾਲਾਂ ਅਤੇ ਸਹੂਲਤਾਂ ਦਾ ਮੁਆਇਨਾ ਕੀਤਾ।
ਕਾਲਜ ਦੇ ਐਮ.ਡੀ ਡਾ. ਐਸ.ਕੇ ਨਾਗਪਾਲ ਨੇ ਆਈ ਮਹਿਮਾਨ ਟੀਮ ਦਾ ਸਵਾਗਤ ਕਰਨ ਉਪਰੰਤ ਉਨ੍ਹਾਂ ਨੂੰ ਇਤਿਹਾਸ, ਵਿਭਾਗਾਂ, ਫੈਕਲਟੀ, ਲੈਬ, ਟੀਚਿੰਗ ਫੈਕਲਟੀ ਅਤੇ ਸਹੂਲਤਾਂ, ਐਨ.ਐਸ.ਐਸ ਗਤੀਵਿਧੀਆਂ, ਖੇਡਾਂ, ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਐਚ.ਕੇ ਵਰਮਾ ਨੇ ਕਿਹਾ ਕਿ ਟੀਮ ਬੁਨਿਆਦੀ ਢਾਂਚੇ ਤੋਂ ਪ੍ਰਭਾਵਿਤ ਹੋਈ ਹੈ।ਉਨ੍ਹਾਂ ਨੂੰ ਹੁਣ ਤੱਕ ਪਾਸ ਹੋਏ ਕਾਲਜ ਦੇ ਅਲੂਮਨੀ, ਵਿਦਿਆਰਥੀਆਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਟੀਮ ਨੇ ਵੈਟਰਨਰੀ ਕਲੀਨਿਕ, ਪਸ਼ੂ ਧਨ ਫਾਰਮ ਕੰਪਲੈਕਸ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ, ਟੀਚਿੰਗ ਕਲਾਸਾਂ, ਕਮੇਟੀ ਰੂਮ, ਸਿੱਖਿਆ ਦੀਵਾਰ, ਕੰਟੀਨ ਦਾ ਦੌਰਾ ਕੀਤਾ।ਨਿਰੀਖਣ ਟੀਮ ਨੇ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਦਾ ਦੌਰਾ ਕੀਤਾ ਅਤੇ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦਾ ਜਾਇਜ਼ਾ ਲਿਆ।ਉਨ੍ਹਾਂ ਕਾਲਜ ਦੇ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਨੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵਖ ਸੁਵਿਧਾਵਾਂ ਅਤੇ ਸੇਵਾਵਾਂ ਜਿਵੇਂ ਕਿ ਖਣਿਜ ਮਿਸ਼ਰਣ, ਮਾਸਟਾਈਟਸ ਟੈਸਟਿੰਗ ਕਿੱਟ, ਓਰਲ ਮੈਗਨੇਟ, ਇਨਡੋਰ ਵਾਰਡ, ਆਧੁਨਿਕ ਇਲਾਜ ਸਹੂਲਤਾਂ ਆਦਿ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਕਾਲਜ ਵੀ.ਸੀ.ਆਈ ਅਤੇ ਗਡਵਾਸੂ ਲੁਧਿਆਣਾ ਵਲੋਂ ਮਾਨਤਾ ਪ੍ਰਾਪਤ ਹੈ ਅਤੇ ਆਈ.ਸੀ.ਏ.ਆਰ ਦੀ ਵੀ ਇਸ ਕਾਲਜ ਨੂੰ ਪ੍ਰਵਾਨਗੀ ਹਾਸਲ ਹੈ।

 

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …