ਸਮਰਾਲਾ, 19 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਘੁਲਾਲ ਵਿਖੇ ਬੀਤੇ ਵਰ੍ਹੇ ਵਿਛੋੜਾ ਦੇ ਗਏ ਮਾਤਾ ਅਵਿਨਾਸ਼ ਕੌਰ ਦੀ ਯਾਦ ‘ਚ ਉਨ੍ਹਾਂ ਦੇ
ਸਪੁੱਤਰ ਪ੍ਰਿਤਪਾਲ ਸਿੰਘ, ਮਾ. ਪੁਖ਼ਰਾਜ ਸਿੰਘ ਘੁਲਾਲ, ਜੀਨੋ ਸਵਰਾਜ ਕ੍ਰਾਂਤੀ ਕਿਰਨ ਸਿੰਘ ਅਤੇ ਡਾ, ਹਰਜੀਤ ਸਿੰਘ ਅਤੇ ਪੋਤਰੇ ਅਨਮੋਲ ਹੀਰਾ ਸਿੰਘ, ਜਤਿੰਦਰ ਸਿੰਘ ਅਨੂੰ ਸਰਾਓ, ਤਰਨਪਾਲ ਸਿੰਘ ਦੇ ਯਤਨਾ ਸਦਕਾ ਗੁਰੂ ਹਰਗੋਬਿੰਦ ਸਾਹਿਬ ਸੇਵਕ ਜਥਾ ਘੁਲਾਲ, ਭਾਈ ਮਰਦਾਨਾ ਚੈਰੀਟੇਬਲ ਟਰੱਸਟ ਅਤੇ ਲੋਕ ਸੇਵਾ ਮਿਸ਼ਨ ਸਮਰਾਲਾ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਮੰਜ਼ੀ ਸਾਹਿਬ ਪਾਤਸ਼ਹੀ 6ਵੀਂ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਇਸ ਮੁਫਤ ਮੈਡੀਕਲ ਕੈਂਪ ਵਿੱਚ ਪਿੰਡ ਘੁਲਾਲ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ 100 ਦੇ ਕਰੀਬ ਮਰੀਜ਼ਾਂ ਨੇ ਚੈਕਅੱਪ ਕਰਵਾਇਆ।ਲੋੜਵੰਦ ਮਰੀਜ਼ਾਂ ਨੂੰ ਜਰੂਰੀ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਗਈਆਂ।ਮੈਡੀਕਲ ਕੈਂਪ ਫੋਰਟਿਸ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਾਇਆ ਗਿਆ।ਡਾ. ਮਨਦੀਪ ਸੈਨੀ, ਡਾ. ਹਰਸ਼ਦੀਪ ਸਿੰਘ, ਡਾ. ਗੁਰਸਿਮਰਨ ਕੌਰ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।ਸਹਿਯੋਗੀ ਜਥੇਬੰਦੀਆਂ ਨੇ ਸਮੁੱਚੇ ਪਰਿਵਾਰ ਦੀ ਸ਼ਲਾਘਾ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਸਾਨੂੰ ਆਪਣੇ ਪੁਰਖਿਆਂ ਦੀ ਯਾਦ ਤਾਜ਼ਾ ਰੱਖਣ ਲਈ ਅਜਿਹੇ ਮੈਡੀਕਲ ਕੈਪਾਂ ਦਾ ਆਯੋਜਨ ਕਰਨਾ ਚਾਹੀਦਾ ਹੈ।
ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਗੁਰੂ ਹਰਗੋਬਿੰਦ ਸਾਹਿਬ ਸੇਵਕ ਜਥੇ ਦੇ ਮੁਖੀ ਭਾਈ ਗੁਰਮੁੱਖ ਸਿੰਘ, ਸਮਾਜਸੇਵੀ ਸ਼ਿਵ ਕੁਮਾਰ ਸ਼ਿਵਲੀ ਅਤੇ ਸੁਰਿੰਦਰ ਸਿੰਘ ਬਿੱਟੂ ਬੇਦੀ, ਭਾਈ ਮਰਦਾਨਾ ਚੈਰੀਟੇਬਲ ਟਰੱਸਟ ਦੇ ਭਾਈ ਅੰਤਰਜੋਤ ਸਿੰਘ, ਸਚਿਨ ਕੁਮਾਰ ਫੋਰਟਿਸ ਹਸਪਤਾਲ ਮੈਨੇਜਰ ਸੇਲਜ਼ ਅਤੇ ਮਾਰਕੀਟਿੰਗ, ਕੁਲਜਿੰਦਰ ਸਿੰਘ ਸਰਪੰਚ ਘੁਲਾਲ, ਜਸਵੰਤ ਸਿੰਘ ਸਰਾਓ ਮੋਹਾਲੀ, ਹਰਪ੍ਰੀਤ ਸਿੰਘ ਪੰਚ, ਤਰਨਪਾਲ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਬਲਬੀਰ ਸਿੰਘ ਐਸ.ਪੀ.ਐਮ, ਹਰਪ੍ਰੀਤ ਸਿੰਘ ਫੌਜੀ ਆਦਿ ਨੇ ਭਰਪੂਰ ਸਹਿਯੋਗ ਦਿੱਤਾ।ਇਥੇ ਇਹ ਵੀ ਜਿਕਰਯੋਗ ਹੈ ਕਿ ਇਹ ਤਿੰਨੋ ਸਮਾਜਸੇਵੀ ਸੰਸਥਾਵਾਂ ਇਲਾਕੇ ਵਿੱਚ ਸਮਂੇ ਸਮਂੇ ‘ਤੇ ਅਜਿਹੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media