Tuesday, August 4, 2026

ਖਾਲਸਾ ਕਾਲਜ ਫ਼ਾਰਮੇਸੀ ਵਿਖੇ 15 ਦਿਨਾਂ ਯੋਗਾ ਕੈਂਪ ਸੰਪਨ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਮਾਨਸਿਕ ਤਣਾਅ, ਬਲੱਡ ਪ੍ਰੈਸ਼ਰ ਆਦਿ ਤੋਂ ਇਲਾਵਾ ਪੇਟ ਦੀਆਂ ਅਨੇਕਾਂ ਬਿਮਾਰੀਆਂ ਨੂੰ ਛੁਟਕਾਰਾ ਚਾਹੁੰਦੇ ਹੋ ਤਾਂ ਹਰੇਕ ਇਨਸਾਨ ਨੂੰ ਆਪਣੇ ਰੁਝੇਵੇ ਭਰੇ ਜੀਵਨ ’ਚੋਂ ਕੁਝ ਸਮਾਂ ਸਰੀਰਿਕ ਕਸਰਤ ਜ਼ਰੂਰ ਕਰਨੀ ਚਾਹੀਦਾ ਹੈ, ਜਿਸ ਨਾਲ ਮਨੁੱਖ ਸਿਹਤਯਾਬ ਤੇ ਐਕਟਿਵ ਰਹਿੰਦਾ ਹੈ।ਸਿਹਤਮੰਦ ਵਿਅਕਤੀ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਆਰ.ਕੇ ਧਵਨ ਨੇ ਯੋਗਾ ਸਬੰਧੀ ਕਰਵਾਏ ਸੈਮੀਨਾਰ ਮੌਕੇ ਕੀਤਾ।
ਡਾ. ਧਵਨ ਨੇ 15 ਰੋਜ਼ਾ ਚੱਲੇ ਇਸ ਯੋਗ ਸੈਮੀਨਾਰ ਸਬੰਧੀ ਪ੍ਰੋਗਰਾਮ ਕੋਆਰਡੀਨੇਟਰ ਜਸਜੀਤ ਕੌਰ ਨਾਰੰਗ, ਡਾ. ਗੁਰਪ੍ਰ੍ਰੀਤ ਕੌਰ ਗਿੱਲ, ਡਾ. ਲਖਵੀਰ ਕੌਰ ਅਤੇ ਪਰਮਿੰਦਰਜੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਯੋਗ ਅਭਿਆਸ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਾਲਜ ਵਿਖੇ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਸਹਿਯੋਗ ਨਾਲ ਚਲੇ 15 ਦਿਨਾਂ ਇਸ ਯੋਗ ਕੈਂਪ ’ਚ ਨਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਯੋਗ ਆਸਣਾਂ ਬਾਰੇ ਦੱਸਿਆ।ਜਿਸ ’ਚ ਉਨ੍ਹਾਂ ਨੇ ਭੁਜਨਾ ਆਸਣ, ਸੂਰਿਆ ਨਮਸਕਾਰ, ਧਿਆਨ, ਸਾਹ ਲੈਣ ਦੀਆਂ ਤਕਨੀਕਾਂ ਸ਼ਾਮਲ ਸਨ।ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਯੋਗਾ ਦੇ ਅਭਿਆਸ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ।
ਡਾ. ਧਵਨ ਨੇ ਕਿਹਾ ਕਿ ਇਸ ਯੋਗ ਸੈਮੀਨਾਰ ਦੌਰਾਨ ਕਾਲਜ ਦੇ ਕਰੀਬ 60 ਵਿਦਿਆਰਥੀਆਂ ਨੇ ਯੋਗ ਅਭਿਆਸ ਕੀਤਾ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …