ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਵਲੋਂ ਬੀ.ਪੀ.ਓ ਆਈ.ਟੀ ਇੰਡਸਟਰੀ ਵਿੱਚ ਭਰਤੀ ਲਈ
ਸਕਿਲ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।ਡਿਪਟੀ ਡਾਇਰੈਕਟਰ ਡੀ.ਬੀ.ਈ.ਈ ਅੰਮ੍ਰਿਤਸਰ ਵਿਕਰਮਜੀਤ ਨੇ ਦੱਸਿਆ ਕਿ ਇਸ ਕੋਰਸ ਵਿੱਚ ਪ੍ਰਾਰਥੀਆਂ ਨੂੰ ਬੀ.ਪੀ.ਓ ਸੈੱਕਟਰ ਵਿੱਚ ਭਰਤੀ ਲਈ ਇੰਟਰਵਿਊ ਲਈ ਕਮਿਊਨੀਕੇਸ਼ਨ ਸਕਿਲ ਸਬੰਧੀ ਟਰੇਨਿੰਗ ਦਿੱਤੀ ਜਾਵੇਗੀ।ਜਿਸ ਨਾਲ ਪ੍ਰਾਰਥੀ ਬੀ.ਪੀ.ਓ ਸੈੱਕਟਰ ਵਿੱਚ ਆਪਣਾ ਕਰੀਅਰ ਬਣਾ ਸਕਣਗੇ।ਇਸ ਸਕਿੱਲ ਕੋਰਸ ਵਿੱਚ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ 10+2 ਹੋਣੀ ਚਾਹੀਦੀ ਹੈ।ਟ੍ਰੇਨਿੰਗ ਦੇਣ ਉਪਰੰਤ ਪ੍ਰਾਰਥੀਆਂ ਨੂੰ ਅੰਮ੍ਰਿਤਸਰ ਦੀ ਨਾਮੀ ਕੰਪਨੀ ਵਿਖੇ ਹੀ ਨੌਕਰੀ ਤੇ ਲਵਾਇਆ ਜਾਵੇਗਾ। ਚਾਹਵਾਨ ਪ੍ਰਾਰਥੀ ਬੀ.ਪੀ.ਓ/ਆਈ.ਟੀ ਇੰਡਸਟਰੀ ਵਿੱਚ ਅਪਲਾਈ ਕਰਨ ਲਈ ਜਾਂ ਇਸ ਸਬੰਧੀ ਸਕਿੱਲ ਕੋਰਸ ਕਰਨ ਲਈ
<https://tinyurl.com/2sux2ctv> ਲਿੰਕ ਉਪਰ ਰਜਿਸਟਰ ਕਰ ਸਕਦੇ ਹਨ।ਪ੍ਰਾਰਥੀ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9915789068 ‘ਤੇ ਰਜਿਸਟਰ ਕਰ ਸਕਦੇ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media