ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਨੈਕਸੀ ਹਾਲ ਦਫਤਰ ਸਿਵਲ ਸਰਜਨ
ਅੰਮ੍ਰਿਤਸਰ ਵਿਖੇ ਅੱਜ ਪਲਸ ਪੋਲੀਓ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲ੍ਹਾ ਪੱਧਰ ‘ਤੇ ਪੈਰਾਮੈਡੀਕਲ ਸਟਾਫ ਦੀ ਟ੍ਰੇਨਿੰਗ ਕੀਤੀ ਗਈ।ਜਿਲ੍ਹਾ ਟੀਕਾਕਰਣ ਅਫਸਰ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਇਮੁਨਾਈਜੇਸ਼ਨ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਮਾਰੂ ਰੋਗਾਂ ਤੋਂ ਬਚਾਅ ਸਕਦੇ ਹਾਂ।ਇਸ ਲਈ ਸਟਾਫ ਦੇ ਕੰਮ ਦੇ ਮਿਆਰ ਵਿੱਚ ਵਾਧਾ ਕਰਨ ਲਈ ਇਹ ਟੇ੍ਰਨਿੰਗਾਂ ਪੂਰੇ ਜਿਲ੍ਹੇ ਭਰ ਦੇ ਸਟਾਫ ਨੂੰ ਕਰਵਾਈਆਂ ਜਾ ਰਹੀਆਂ ਹਨ।ਪੱਲਸ ਪੋਲੀਓ ਮੁਹਿੰਮ ਜੋ ਕਿ 28 ਮਈ ਨੂੰ ਹੋਣ ਜਾ ਰਿਹਾ ਹੈ, ਦੇ ਸੰਬਧ ਵਿਚ ਵੀ ਜਰੂਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਜਿਲਾ੍ਹ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁਟੀਨ ਇਮੁਨਾਈਜੇਸ਼ਨ ਦੇ ਸਾਰੇ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਲੋਕਾਂ ਨੂੰ ਇਹਨਾਂ ਦਾ ਲਾਭ ਲੈਂਦੇ ਹੋਏ ਆਪਣੇ ਬੱਚਿਆਂ ਨੂੰ ਸਮੇਂ ਸਿਰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਡਾ. ਇਸ਼ਿਤਾ ਵਲੋਂ ਪੱਲਸ ਪੋਲੀਓ, ਮੀਜ਼ਲਜ਼-ਰੂਬੈਲਾ ਖਾਤਮਾ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ੍ਹ ਪੱਧਰ ‘ਤੇ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਵਿੱਚ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਅਵਸਰ ਤੇ ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ, ਅਜੈ ਕੁਮਾਰ, ਪਵਨਦੀਪ ਸਿੰਘ ਅਤੇ ਸਮੂਹ ਪੈਰਾਮੈਡੀਕਲ ਸਟਾਫ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media