Sunday, September 6, 2026

ਜਿਲ੍ਹੇ ਦੇ ਪਿੰਡਾਂ ‘ਚ ਠੋਸ ਕੂੜਾ ਪ੍ਰਬੰਧਨ ਤੇ ਛੱਪੜਾਂ ਦੇ ਨਵੀਨੀਕਰਨ ਪ੍ਰਾਜੈਕਟ ਜਲਦੀ ਬਣਾਏ ਜਾਣ-ਐਕਸੀਅਨ

ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾਂ ਹੇਠ ਜਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਨੂੰ ਓ.ਡੀ.ਐਫ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗ ਦੇ ਜਿਲਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ ਚਰਨਦੀਪ ਸਿੰਘ ਅਤੇ ਸ੍ਰੀਮਤੀ ਨਵਦੀਪ ਕੌਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਸਾਰੇ ਬਲਾਕਾਂ ਦੇ ਬੀ.ਡੀ.ਪੀ.ਓ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਫੀਲਡ ਸਟਾਫ ਨਾਲ ਮੀਟਿੰਗ ਕੀਤੀ।ਚਰਨ ਦੀਪ ਸਿੰਘ ਕਾਰਜ਼ਕਾਰੀ ਇੰਜੀਨੀਅਰ ਅਤੇ ਸ੍ਰੀਮਤੀ ਨਵਦੀਪ ਕੌਰ ਜਿਲਾ ਪੰਚਾਇਤ ਅਫਸਰ ਅੰਮ੍ਰਿਤਸਰ ਵਲੋਂ ਸਾਰੇ ਬੀ.ਡੀ.ਪੀ.ਓ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਫੀਲਡ ਸਟਾਫ ਨੂੰ ਜਿਲਾ ਅੰਮ੍ਰਿਤਸਰ ਵਿਖੇ ਸਵੱਛ ਭਾਰਤ ਮਿਸ਼ਨ ਫੇਜ਼-2 ਤਹਿਤ ਚੱਲ ਰਹੇ ਤਰਲ ਤੇ ਠੋਸ ਕੂੜਾ ਪ੍ਰਬੰਧਨ, ਸਵੱਛ ਸਰਵੇਖਣ ਗ੍ਰਾਮੀਣ 2023, ਫੀਕਲ ਸਲੱਜ ਮੈਨੇਜਮੈਂਟ ਸਬੰਧੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਜਿਲੇ੍ਹ ਨੂੰ ਓ.ਡੀ.ਐਫ ਪਲੱਸ ਬਣਾਉਣ ਅਤੇ ਸਰਕਾਰ ਦੁਆਰਾ ਸੈਨੀਟੇਸ਼ਨ ਦੇ ਕੰਮਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਦਿੱਤੇ ਗਏ ਟੀਚਿਆ ਬਾਰੇ ਜਾਣੂ ਕਰਵਾਇਆ ਗਿਆ।ਸਾਰੇ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਜਲਦੀ ਹੀ ਬਣਾਏ ਜਾਣ ਅਤੇ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਛੱਪੜਾਂ ਦੇ ਪਾਣੀ ਦਾ ਟਰੀਟਮੈਂਟ ਹੋਣ ਤੋਂ ਬਾਅਦ ਪਾਣੀ ਨੂੰ ਮੁੜ ਵਰਤੋਂ ਯੋਗ ਬਣਾ ਕੇ ਖੇਤਾਂ ਵਾਸਤੇ ਵਰਤਿਆ ਜਾ ਸਕੇ।
ਇਸ ਮੌਕੇ ਬਿਕਰਮਜੀਤ ਸਿੰਘ ਬੀ.ਡੀ.ਪੀ.ਓ, ਸ੍ਰੀਮਤੀ ਜਸਬੀਰ ਕੌਰ ਬੀ.ਡੀ.ਪੀ.ਓ, ਸ਼ਮਸ਼ੇਰ ਸਿੰਘ ਬੀ.ਡੀ.ਪੀ.ਓ, ਸੁਖਜੀਤ ਸਿੰਘ ਬੀ.ਡੀ.ਪੀ.ਓ, ਅਮਨਦੀਪ ਸਿੰਘ ਬੀ.ਡੀ.ਪੀ.ਓ, ਮਲਕੀਤ ਸਿੰਘ ਬੀ.ਡੀ.ਪੀ.ਓ, ਬਲਾਕਾਂ ਦੇ ਸਾਰੇ ਏ.ਪੀ.ਓ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਜਿਲ੍ਹਾ ਪੱਧਰੀ ਸਮਾਜਿਕ ਸਟਾਫ ਹਾਜ਼ਰ ਸੀ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …