ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਦਾ ਬਾਰਵੀਂ ਜਮਾਤ ਦਾ
ਨਤੀਜਾ 100% ਰਿਹਾ।12 ਵੀਂ ਦੀ ਪ੍ਰੀਖਿਆ ਵਿੱਚ ਕੁੱਲ 108 ਵਿਦਿਆਰਥੀ ਬੈਠੇ ਜਿੰਨ੍ਹਾਂ ਵਿੱਚੋ ਸਾਇੰਸ ਗਰੁੱਪ ਦੇ ਕੁੱਲ 47 ਵਿਦਿਆਰਥੀ, ਕਾਮਰਸ ਗਰੁੱਪ 45 ਵਿਦਿਆਰਥੀ ਤੇ ਆਰਟਸ ਗਰੁੱਪ ਦੇ 15 ਵਿਦਿਆਰਥੀ ਸਨ।ਸਾਇੰਸ ਗਰੁੱਪ ਵਿੱਚੋਂ 22, ਕਾਮਰਸ ਗਰੁੱਪ ਵਿੱਚੋਂ 8 ਅਤੇ ਆਰਟਸ ਗਰੁੱਪ ਦੇ 2 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ।ਸਾਇੰਸ ਗਰੁੱਪ ਦੀ ਤਨਵੀਰ ਕੌਰ ਨੇ 96.8% ਅਤੇ ਕਾਮਰਸ ਗਰੁੱਪ ਵਿੱਚੋਂ ਅਨਮੋਲਪ੍ਰੀਤ ਕੌਰ ਨੇ 96.6% ਅੰਕ ਪ੍ਰਾਪਤ ਕੀਤੇ।
ਸਕੂਲ ਮੈਂਬਰ ਇੰਚਾਰਜ਼ ਸੰਤੋਖ ਸਿੰਘ ਸੇਠੀ (ਰੈਜ਼ੀਡੈਟ ਪ੍ਰੈਜ਼ੀਡੈਟ ਤੇ ਐਡੀਸ਼ਨਲ ਆਨਰੇਰੀ ਸਕਤੱਰ ਐਜੂਕੇਸ਼ਨ ਕਮੇਟੀ (ਸੀ.ਕੇ.ਡੀ), ਇਕਬਾਲ ਸਿੰਘ ਸ਼ੈਰੀ, ਸਵਰਾਜ ਸਿੰਘ ਸ਼ਾਮ, ਅਮਰਦੀਪ ਸਿੰਘ ਰਾਜੇਵਾਲ, ਮੈਡਮ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਅਵੱਲ ਆਏ ਹੋਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਆਪਣੇ ਸ਼ਮੂਲੀਅਤ ਕੀਤੀ ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media