Thursday, February 26, 2026

ਬੀ.ਆਰ.ਟੀ.ਐਸ ਬੱਸ ਸੇਵਾ ਬਹਾਲ ਰੱਖਣ ਲਈ ਆਰਥਿਕ ਵਸੀਲਿਆਂ ਦਾ ਪ੍ਰਬੰਧ ਕਰਨ ਕੈਬਨਿਟ ਮੰਤਰੀ ਡਾ. ਨਿੱਜ਼ਰ – ਮੰਚ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਬੱਸ-ਸਵਾਰਾਂ ਦੀ ਮਨਪਸੰਦ ਸਹੂਲਤ ਲਈ ਚੱਲ ਰਹੀ ਪਬਲਿਕ ਟਰਾਂਸਪੋਰਟ ਸੇਵਾ ਬੱਸ ਰੈਪਿਡ ਟਰਾਂਜਿਟ ਸਿਸਟਮ (ਬੀ.ਆਰ.ਟੀ.ਐਸ) ਵਰਤਮਾਨ ਸਮੇਂ ਗੰਭੀਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕਾ ਹੈ।ਮੀਡੀਆ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ, ਸਕੱਤਰ ਯੋਗੇਸ਼ ਕਾਮਰਾ, ਮੈਂਬਰ ਕਾਰਜਕਾਰਨੀ ਰਾਜਵਿੰਦਰ ਸਿੰਘ ਗਿੱਲ ਤੇ ਜਵਾਹਰਲਾਲ ਸਿੰਘ ਆਦਿ ਨੇ ਕਿਹਾ ਹੈ ਕਿ ਆਰਥਿਕ ਮੰਦਵਾੜਾ ਇਸ ਸਥਿਤੀ ਵਿੱਚ ਪਹੁੰਚ ਗਿਆ ਹੈ ਕਿ ਮੁਰੰਮਤ ਹੋਣ ਲਈ ਤਕਰੀਬਨ 28 ਬੱਸਾਂ ਕਈ ਹਫਤਿਆਂ ਤੋਂ ਵਰਕਸ਼ਾਪ ਵਿੱਚ ਖੜੀਆਂ ਹਨ।ਕੁੱਲ਼ 93 ਬੱਸਾਂ ਵਿਚੋਂ ਸਿਰਫ਼ 65 ਬੱਸਾਂ ਹੀ ਸਵਾਰੀਆਂ ਨੂੰ ਸਮੇਂ ਤੋਂ ਪਛੜ ਕੇ ਸੇਵਾ ਪ੍ਰਦਾਨ ਕਰ ਰਹੀਆਂ ਹਨ।ਇਹ ਬੱਸ ਸੇਵਾ ਲਗਭਗ 40,000 ਮੱਧਵਰਗੀ ਸ਼ਹਿਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਮਜ਼ਦੂਰਾਂ ਆਦਿ ਨੂੰ ਜਾਇਜ਼ ਕਿਰਾਏ ‘ਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਦੇ ਬਜਟ ਸੈਸ਼ਨ ਵਿੱਚ ਬੀ.ਆਰ.ਟੀ.ਐਸ.ਅੰਮ੍ਰਿਤਸਰ ਲਈ 5 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਐਲਾਨਿਆ ਗਿਆ ਸੀ, ਜਿਸ ਦੀ ਹੁਣ ਤੱਕ ਕੰਪਨੀ ਨੂੰ ਅਦਾਇਗੀ ਨਹੀਂ ਕੀਤੀ ਗਈ। ਜਿਸ ਕਾਰਨ ਡਰਾਈਵਰਾਂ ਅਤੇ ਹੋਰ ਕਰਮਚਾਰੀਆਂ ਨੂੰ ਤਨਖਾਹਾਂ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਡਰਾਈਵਰਾਂ ਨੇ ਹੜਤਾਲ ਕਰਕੇ ਬੱਸਾਂ ਦਾ ਪਹੀਆ ਜਾਮ ਕਰ ਦਿੱਤਾ ਸੀ।
ਮੰਚ ਆਗੂਆਂ ਨੇ ਕਿਹਾ ਕਿ ਬੇੱਸ਼ੱਕ ਤਨਖਾਹਾਂ ਦੇ ਦਿੱਤੀਆਂ ਗਈਆਂ ਹਨ, ਪਰ ਗੁਰੂ ਨਗਰੀ ਦੇ ਵਾਸੀ ਡਾ. ਇੰਦਰਬੀਰ ਸਿੰਘ ਨਿੱਜ਼ਰ ਉਹ ਪੰਜਾਬ ਮਿਉਂਸਪਲ ਇੰਨਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਜਿੰਮੇਵਾਰ ਅਤੇ ਸਮਰੱਥ ਅਧਿਕਾਰੀਆਂ ਨੂੰ ਹਦਾਇਤ ਕਰਕੇ ਬੀ.ਆਰ.ਟੀ.ਐਸ ਅੰਮ੍ਰਿਤਸਰ ਲਈ ਪ੍ਰਵਾਨਿਤ ਬਜ਼ਟ ਰਾਸ਼ੀ ਦਾ ਭੁਗਤਾਨ ਯਕੀਨੀ ਬਣਾਉਣ।ਆਗੂਆਂ ਨੇ ਮੰਗ ਕੀਤੀ ਕਿ ਇਸ ਬੱਸ ਸੇਵਾ ਨੂੰ ਸੁਧਰੀ ਹਾਲਤ ਵਿੱਚ ਚਾਲੂ ਰੱਖਣ ਦੇ ਨਾਲ ਨਾਲ ਬੱਸ ਅੱਡਾ ਅੰਮ੍ਰਿਤਸਰ ਤੋਂ ਹਵਾਈ ਅੱਡੇ ਤੱਕ ਵੀ ਇਹ ਸੇਵਾ ਜਲਦ ਸ਼ੁਰੂ ਕੀਤੀ ਜਾਵੇ।

 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …