Thursday, March 12, 2026

ਲਾਈਨਜ ਕਲੱਬ ਸੁਨਾਮ ਮੇਨ ਵਲੋਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਪਰਮਜੀਤ ਸਿੰਘ ਧਾਲੀਵਾਲ ਬਣੇ ਕਲੱਬ ਦੇ ਪ੍ਰਧਾਨ

ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੁਨਾਮ ਮੇਨ ਦੀ ਮਹੀਨਾਵਾਰ ਡੀਨਰ ਮੀਟਿੰਗ ਬੀਤੀ ਰਾਤ ਸਥਾਨਕ ਗ੍ਰੀਨ ਲਾਅਨ ਰੈਸਟੋਰੈਂਟ ਵਿੱਚ ਪ੍ਰਧਾਨ ਪਰਮਜੀਤ ਸਿੰਘ ਆਨੰਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦੀ ਸ਼ੁਰੂਆਤ ਵਿਚ ਪਿਛਲੇ ਦਿਨੀ ਸਵਰਗਵਾਸ ਹੋ ਗਏ ਕਲੱਬ ਦੇ ਮੈਂਬਰ ਲਾਇਨ ਦਰਸ਼ਨ ਸਿੰਗਲਾ ਦੀ ਮੋਤ ‘ਤੇ ਦੁੱਖ ਪ੍ਰਗਟਾਇਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਉਪਰੰਤ ਮੀਟਿੰਗ ਵਿੱਚ ਸਾਲ 2023-24 ਲਈ ਕੀਤੀ ਗਈ ਚੋਣ ਵਿੱਚ ਲਾਇਨ ਪਰਮਜੀਤ ਸਿੰਘ ਧਾਲੀਵਾਲ ਪ੍ਰਧਾਨ ਚੁਣਿਆ ਗਿਆ।ਦੁਸਰੇ ਅਹੁੱਦੇਦਾਰਾਂ ਲਈ ਲਾਇਨ ਪਰਮਜੀਤ ਸਿੰਘ ਆਨੰਦ ਨੂੰ ਸਕੱਤਰ, ਲਾਇਨ ਸੰਜੀਵ ਕੁਮਾਰ ਵਰਮਾ ਖਜ਼ਾਨਚੀ, ਲਾਇਨ ਗੁਰਚਰਨ ਸਿੰਘ ਹਾਂਡਾ ਪੀ.ਆਰ.ਓ, ਲਾਇਨ ਹਰਬੰਸ ਸਿੰਘ ਧਾਲੀਵਾਲ ਚੇਅਰਮੈਨ ਮੈਂਬਰਸ਼ਿਪ ਗਰੋਥ, ਲਾਇਨ ਰਾਜੀਵ ਕੋਸ਼ਿਕ ਸੀਨੀਅਰ ਮੀਤ ਪ੍ਰਧਾਨ, ਲਾਇਨ ਦਲਜੀਤ ਸਿੰਘ ਟੇਲ ਟੇਮਰ ਅਤੇ ਟੇਲ ਟਵੀਸਟਰ, ਲਾਇਨ ਰਵਿੰਦਰ ਸਿੰਘ ਚੀਮਾ ਲਾਇਨ ਆਸ਼ੂ ਜੈਨ ਅਤੇ ਲਾਇਨ ਵਿਨੋਦ ਕੁਮਾਰ ਡਾਇਰੈਕਟਰ ਬਣਾਏ ਗਏ ਮੀਟਿੰਗ ਵਿੱਚ ਲਾਇਨ ਗੁਰਚਰਨ ਸਿੰਘ ਕਾਲੜਾ ਕਲੱਬ ਦੇ ਸਾਲ 2023-24 ਲਈ ਗਵਰਨਰ, ਲਾਇਨ ਰਵਿੰਦਰ ਸਗੜ ਉਪ ਗਵਰਨਰ ਵਨ ਅਤੇ ਲਾਇਨ ਅਮ੍ਰਿਤ ਪਾਲ ਸਿੰਘ ਜੰਡੂ ਦੇ ਉਪ ਗਵਰਨਰ ਸੈਕੰਡ ਬਣਨ ਲਈ ਉਨਾਂ ਨੂੰ ਵਧਾਈ ਦਿੱਤੀ ਗਈ ਨਵ-ਨਿਯੁਕਤ ਪ੍ਰਧਾਨ ਪਰਮਜੀਤ ਸਿੰਘ ਧਾਲੀਵਾਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵਲੋਂ ਕਰਵਾਏ ਜਾਂਦੇ ਪਰਮਾਨੈਂਟ ਪ੍ਰੋਜੈਕਟ ਅਤੇ ਗਵਰਨਰ ਸਾਹਿਬ ਵਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਨੂੰ ਪੂਰਾ ਕੀਤਾ ਜਾਵੇਗਾ।
ਅੰਤ ਵਿੱਚ ਲਾਇਨ ਆਸ਼ੂ ਜੈਨ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆ ਮੀਟਿੰਗ ਵਿੱਚ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …