ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ) – ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਸਾਰੀਆਂ ਆਹਲੂਵਾਲੀਆ ਸਭਾਵਾਂ ਖਾਲਸਾ ਪੰਥ ਦੇ ਮਹਾਨ
ਸੂਰਬੀਰ ਜਰਨੈਲ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ-ਉਲ-ਕੌਮ ਬੁੱਢਾ ਦਲ ਦੇ ਚੌਥੇ ਜਥੇਦਾਰ ਦਾ 305ਵਾਂ ਜਨਮ ਦਿਹਾੜਾ 19 ਮਈ ਨੂੰ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਨਾਇਆ ਜਾਵੇਗਾ।ਬੁੱਢਾ ਦਲ ਦੇ ਸਕੱਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਸਿਰਦੇਸ਼ਾਂ ਅਨੁਸਾਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਯਾਦਗਾਰੀ ਸੰਖੇਪ ਗੁਰਮਤਿ ਸਮਾਗਮ ਹੋਵੇਗਾ।ਇਸ ਉਪਰੰਤ ਬਾਬਾ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਚੌਂਕ ਵਿਖੇ ਆਹਲੂਵਾਲੀਆ ਬਰਾਦਰੀ ਅਤੇ ਹੋਰ ਸੰਗਤਾਂ ਬਾਬਾ ਜੀ ਦੇ ਬੁੱਤ ‘ਤੇ ਸਵੇਰੇ 11.00 ਵਜੇ ਫੁੱਲਾਂ ਦੇ ਹਾਰ ਪਾ ਕੇ ਸਤਿਕਾਰ ਭੇਟ ਕਰਨਗੀਆਂ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media