ਭੀਖੀ, 19 ਮਈ (ਕਮਲ ਜਿੰਦਲ) – ਭੀਖੀ ਵਿੱਚ 20 ਤੋਂ 5 ਜੂਨ ਤੱਕ-‘ਮੇਰੀ ਲਾਈਫ- ਮੇਰਾ ਸਵੱਛ ਸ਼ਹਿਰ’ ਸਵੱਛਤਾ ਮੁਹਿੰਮ ਚਲਾਈ ਜਾਵੇਗੀ।ਵਿਸ਼ਵ ਵਾਤਾਵਰਣ
ਦਿਵਸ ਮੌਕੇ ਦੇਸ਼ ਭਰ ਵਿੱਚ ਚਲਾਈ ਜਾ ਰਹੀ ਹੈ, ਤਾਂ ਜੋ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਭਾਈਵਾਲੀ ਯਕੀਨੀ ਬਣਾਈ ਜਾ ਸਕੇ।ਇਸ ਮੁਹਿੰਮ ਦੌਰਾਨ ਭੀਖੀ ਵਿੱਚ ਵਾਰਡ ਨੰਬਰ 12 ਵਿਖੇ ਐਮ.ਆਰ.ਐਫ ‘ਚ ਆਰ.ਆਰ.ਆਰ ਸੈਂਟਰ ਬਣਾਇਆ ਜਾਵੇਗਾ।ਜਿਥੇ ਲੋਕ ਆਪਣਾ ਵਰਤਿਆ ਅਤੇ ਮੁੜ ਵਰਤੋਂ ਯੋਗ ਸਮਾਨ ਜਮ੍ਹਾ ਕਰਵਾ ਸਕਣਗੇ।ਇਹ ਕੇਂਦਰ ਸਵੱਛ ਭਾਰਤ ਮਿਸ਼ਨ ਤਹਿਤ ਰੀਡਿਊਸ, ਰੀਯੂਜ ਅਤੇ ਰੀਸਾਈਕਲ ਦੇ ਸਿਧਾਂਤਾਂ ‘ਤੇ ਸਥਾਪਿਤ ਕੀਤੇ ਜਾਣਗੇ।ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਾਸੀ ਆਪਣਾ ਵਰਤਿਆ ਜਾਣ ਵਾਲਾ ਸਮਾਨ ਜਿਵੇਂ ਕਿ ਕੱਪੜੇ, ਜੁੱਤੀਆਂ-ਚੱਪਲਾਂ, ਬੈਗ, ਖਿਡੌਣੇ, ਕਿਤਾਬਾਂ ਅਤੇ ਹੋਰ ਸਟੇਸ਼ਨਰੀ, ਇਲੈਕਟ੍ਰੋਨਿਕਸ ਵਸਤੂਆਂ, ਭਾਂਡੇ-ਡੱਬੇ, ਗੱਦੇ-ਸਰਹਾਣੇ, ਫਰਨੀਚਰ ਆਦਿ ਆਰ.ਆਰ.ਆਰ ਕੇਦਰਾਂ ਵਿੱਚ ਜਮ੍ਹਾਂ ਕਰਵਾਉਣਗੇ।ਇਥੋਂ ਕੋਈ ਵੀ ਲੋੜਵੰਦ ਵਿਅਕਤੀ ਇਹ ਸਮਾਨ ਮੁਫਤ ਲੈ ਸਕੇਗਾ ਅਤੇ ਬਾਕੀ ਸਮਾਨ ਨੂੰ ਰੀਸਾਈਕਲ ਕੀਤਾ ਜਾਵੇਗਾ। ਸਾਮਾਨ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਵਾਪਸੀ ਤੋਹਫੇ ਵਜੋਂ ਮੁਫਤ ਖਾਦ, ਕੱਪੜੇ ਦੇ ਥੈਲੇ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ। ਲੋਕਾਂ ਦੀ ਸਹੂਲਤ ਲਈ ਸਾਰੇ ਕੇਂਦਰਾਂ ਨੂੰ ਜੀਓ-ਟੈਗ ਕੀਤਾ ਜਾਵੇਗਾ ਅਤੇ ਰੋਜ਼ਾਨਾ ਮਿਲਣ ਵਾਲੀ ਸਮੱਗਰੀ ਦਾ ਰਿਕਾਰਡ ਰੱਖਿਆ ਜਾਵੇਗਾ।
ਇਸ ਮੁਹਿੰਮ ਦੌਰਾਨ ਪਲਾਸਟਿਕ ਦੇ ਲਿਫਾਫੇ/ਸਿੰਗਲ ਯੂਜ ਪਲਾਸਟਿਕ ਦੀਆਂ ਵਸਤੂਆਂ ਵੇਚਣ ਅਤੇ ਵਰਤਣ ਵਾਲਿਆਂ ‘ਤੇ ਸਖਤ ਕਾਰਵਾਈ ਅਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਰੁੱਖਾਂ ਦੀਆਂ ਜੜ੍ਹਾਂ ਤੋਂ ਟਾਈਲਾਂ ਅਤੇ ਹੋਰਡਿੰਗਜ ਨੂੰ ਹਟਾਇਆ ਜਾਵੇਗਾ ਅਤੇ ਸਥਾਨਕ ਕਿਸਮਾਂ ਦੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ।ਮੁਹਿੰਮ ਨੂੰ ਸਫਲ ਬਣਾਉਣ ਲਈ ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਦਾ ਸਹਿਯੋਗ ਜਰੂਰੀ ਹੈ।ਸੈਨੀਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਅਤੇ ਸਵੱਛ ਭਾਰਤ ਦੀ ਟੀਮ ਨੇ ਕਿਹਾ ਕਿ ਇਹ ਮੁਹਿੰਮ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media