ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸੁਰਿੰਦਰ ਸਿੰਘ ਵਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ
ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸੰਨ ਫਾਊਡੇਸ਼ਨ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਉਨਾਂ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਸੈਂਟਰ ਦਾ ਮੁਆਇਨਾ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਕਿਹਾ ਕਿ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਹੁਨਰ ਵਿਕਾਸ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਕਿ ਸਕਿੱਲ ਟਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਵੱਖ-ਵੱਖ ਪ੍ਰਾਈਵੇਟ ਅਦਾਰਿਆਂ ਵਿੱਚ ਵਧੀਆ ਨੋਕਰੀਆਂ ਹਾਸਲ ਕਰਨ ’ਚ ਮਦਦ ਕੀਤੀ ਜਾ ਸਕੇ।ਉਨਾਂ ਸਕਿੱਲ ਕੋਰਸਾਂ ਨਾਲ ਸਬੰਧਤ ਕਿਤਾਬਾਂ ਵੀ ਵੰਡੀਆਂ।ਵਧੀਕ ਡਿਪਟੀ ਕਮਿਸ਼ਨਰ ਦੇ ਦੁਆਰਾ ਮਲਟੀਸਕਿਲ ਡਿਵੈਲਪਮੈਂਟ ਸੈਂਟਰ ਸੰਨ ਫਾਊਡੇਸ਼ਨ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਫੈਬਰਿਕ ਪੇਂਟਿੰਗ ਦੀ ਟਰੇਨਿੰਗ ਲੈਣ ਵਾਲੇ ਸਫਲ ਸਿੱਖਿਆਰਥੀਆਂ ਟਰੇਨਿੰਗ ਦੇ ਸਰਟੀਫਿਕੇਟ ਵੰਡੇ ਗਏ ।ਸੈਂਟਰ ਦੀ ਚੈਕਿੰਗ ਦੋਰਾਨ ਪਾਈਆਂ ਗਈਆਂ ਤਰੁੱਟੀਆਂ ਨੂੰ ਧਿਆਨ ਵਿੱਚ ਲਿਆਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵਲੋਂ 10 ਦਿਨਾਂ ਵਿੱਚ ਇਹ ਤਰੁੱਟੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਮੋਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਪੱਧਰੀ ਸਟਾਫ ਞਸੁਰਿੰਦਰ ਸਿੰਘ, ਡਾਇਰੈਕਟਰ ਸੰਨ ਫਾਊਡੇਸ਼ਨ ਸੁਖਜਿੰਦਰ ਸਿੰਘ ਛੱਤਵਾਲ, ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਜੀਤ, ਸੀਨੀਅਰ ਮੈਨੇਜਰ ਰਾਹੁਲ ਸ਼ਰਮਾ ਮੋਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media