Tuesday, August 25, 2026

ਗਰਮੀ ਦੇ ਮੌਸਮ ਦੌਰਾਨ ਪੰਛੀਆਂ ਲਈ ਕੀਤਾ ਪਾਣੀ ਦਾ ਪ੍ਰਬੰਧ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਸ਼੍ਰੀ ਸ਼ਿਵ ਸ਼ੰਕਰ ਰਾਮਲੀਲਾ ਕਲੱਬ ਵਲੋਂ ਲੋਕਾਂ ਦੇ ਸਹਿਯੋਗ ਨਾਲ ਗਰਮੀ ਦੇ ਮੌਸਮ `ਚ ਪੰਛੀਆਂ ਦੇ ਜੀਵਨ ਦੀ ਸੁਰੱਖਿਆ ਲਈ ਵਿਸ਼ੇਸ਼ ੳੇਪਰਾਲੇ ਕੀਤੇ ਗਏ ਹਨ।ਕਲੱਬ ਵਲੋਂ ਪੰਛੀਆਂ ਲਈ ਘਰਾਂ ਦੀਆਂ ਛੱਤਾਂ `ਤੇ ਪਾਣੀ ਰੱਖਣ ਲਈ ਲਈ ਲੋਕਾਂ ਨੂੰ ਮਿੱਟੀ ਦੇ ਭਾਂਡੇ ਦਿੱਤੇ ਗਏ ਹਨ।ਰਾਮਲੀਲਾ ਕਲੱਬ ਦੇ ਡਾਇਰੈਕਟਰ ਦਿਨੇਸ਼ ਗਰਗ (ਡਿੰਪਾ) ਨੇ ਕਿਹਾ ਕਿ ਪੰਛੀ ਸਾਡੇ ਵਾਤਾਵਰਨ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਲਈ ਇਨ੍ਹਾਂ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਬਣਦਾ ਹੈ।ਉਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਲੱਬ ਵਲੋਂ ਅੱਜ ਮਿੱਟੀ ਦੇ ਬਰਤਨ ਵੰਡੇ ਗਏ, ਤਾਂ ਜੋ ਲੋਕ ਇਹਨਾਂ ਵਿੱਚ ਪਾਣੀ ਭਰ ਕੇ ਆਪਣੀਆਂ ਛੱਤਾਂ `ਤੇ ਰੱਖਣ ਤੇ ਪੰਛੀ ਆਪਣੀ ਪਿਆਸ ਬੁਝਾ ਸਕਣ।
ਇਸ ਮੌਕੇ ਜਰਨੈਲ ਸਿੰਘ, ਪਰਮਜੀਤ ਪੰਮੀ, ਮਨੀ, ਸ਼ੈਰੀ ਸੰਧੇ, ਕੁਲਵੀਰ ਸਿੰਘ, ਕੁਲਵੰਤ ਸਿੰਘ, ਨਬੀ ਥਿੰਦ, ਸ਼ਿਵ ਕੁਮਾਰ, ਪ੍ਰਵੀਨ ਕਤਿਆਲ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …