ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਕ੍ਰੀਏਟਵ ਡਾਇਰੈਕਟਰ ਵਜੋਂ ਜਾਣੇ ਜਾਂਦੇ ਪ੍ਰੋ. ਇਮੈਨੂਅਲ ਸਿੰਘ ਦੁਆਰਾ ਨਿਰਦੇਸ਼ਤ ਅਤੇ ਪੰਜਾਬੀ ਦੇ ਸਿਰਮੌਰ
ਨਾਟਕਕਾਰ ਬਲਵੰਤ ਗਾਰਗੀ ਦੇ ਬਹੁ-ਚਰਚਿਤ ਅਤੇ ਵਿਵਾਦਤ ਨਾਟਕ ਸੌਂਕਣ ਦਾ ਮੰਚਣ ਅਨਾਮਿਕਾ ਅੰਮ੍ਰਿਤਸਰ ਵਲੋਂ ਗੁਰਬਖਸ਼ ਸਿੰਘ ਨਾਨਕ ਸਿੰਘ ਫਾਉਂਡੇਸ਼ਨ ਪ੍ਰੀਤਨਗਰ ਦੇ ਸਹਿਯੋਗ ਨਾਲ ਬਲਰਾਜ ਸਾਹਨੀ ਖੁੱਲ੍ਹਾ ਰੰਗ-ਮੰਚ ਪ੍ਰੀਤਨਗਰ ਵਿਖੇ 24 ਮਈ 2023 ਨੂੰ ਸ਼ਾਮ 7:00 ਵਜੇ ਹੋਵੇਗਾ।
ਨਾਟਕ ਡਾਇਰੈਕਟਰ ਪ੍ਰੋ. ਇਮੈਨੁਅਲ ਸਿੰਘ ਨੇ ਦੱਸਿਆ ਕਿ ਸਾਹਿਤਕਾਰਾਂ ਦੇ ਮੱਕੇ ਵੱਜੋਂ ਜਾਣੀ ਜਾਂਦੀ ਧਰਤੀ ਪ੍ਰੀਤਨਗਰ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵਸਾਇਆ ਸੀ।ਜਿਥੇ ਹਿੰਦੁਸਤਾਨ ਦੇ ਸਿਰਮੌਰ ਸਾਹਿਤਕਾਰਾਂ, ਅਦਾਕਾਰਾਂ ਤੇ ਚਿੱਤਰਕਾਰਾਂ ਦੇ ਸ਼ਾਹਕਾਰ ਸਿਰਜ਼ੇ।ਦੁਨੀਆਂ ਦੇ ਕੋਨੇ ਕੋਨੇ ਤੋਂ ਆਪਣੀਆਂ ਪੇਸ਼ਕਾਰੀਆਂ ਲੈ ਕੇ ਨਾਟਕਕਾਰ ਤੇ ਨਿਰਦੇਸ਼ਕ ਇਸ ਧਰਤੀ ਨੂੰ ਸਿਜ਼ਦਾ ਕਰਨ ਆਉਂਦੇ ਹਨ।
ਅਨਾਮਿਕਾ ਅੰਮ੍ਰਿਤਸਰ ਵਲੋਂ ਪ੍ਰੋ. ਈਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਸੌਂਕਣ ਨਾਟਕ ਦੇ ਹੁਣ ਤੱਕ 24 ਸ਼ੋਅ ਹੋ ਚੁੱਕੇ ਹਨ।ਫਾਉਂਡੇਸ਼ਨ ਦੇ ਪ੍ਰਧਾਨ ਹਿਰਦੇਪਾਲ ਸਿੰਘ ਨੇ ਦੱਸਿਆ ਕਿ ਸੌਂਕਣ ਨਾਟਕ ਦਾ ਸਿਲਵਰ ਜੁਬਲੀ ਸ਼ੋਅ ਸਾਹਿਤਕਾਰਾਂ ਦੇ ਮੱਕੇ ਵੱਜੋਂ ਜਾਣੀ ਜਾਂਦੀ ਧਰਤੀ ‘ਤੇ ਕਰਨਾ ਮਾਣ ਵਾਲੀ ਗੱਲ ਹੈ।
ਸੌੰਕਣ ਨਾਟਕ ਵਿਚ ਪ੍ਰੋ. ਇਮੈਨੁਅਲ ਸਿੰਘ, ਪ੍ਰੀਤ ਹੁੰਦਲ ਤੇ ਐਸ਼ਵਰਿਆ ਦੀ ਮੁੱਖ ਭੂਮਿਕਾ ਦੇ ਨਾਲ ਅਸ਼ੋਕ ਭਗਤ, ਸਾਬ, ਸਾਹਿਲ ਪ੍ਰੀਤਨਗਰ, ਗੁਰਸਾਹਿਬ, ਪ੍ਰਭਜੋਤ ਸੰਘਾ, ਰਾਜਵਿੰਦਰ ਰਜੋ, ਲਵਪ੍ਰੀਤ, ਜੱਗਾ ਸਿੰਘ, ਡਾ. ਆਤਮਾ ਸਿੰਘ ਗਿੱਲ, ਵਿਕਰਮ ਗੁਮਟਾਲਾ, ਮਰਕਸ ਪਾਲ ਗੁਮਟਾਲਾ, ਵੰਸ਼, ਜੋਹਨ ਪਾਲ ਸਾਹੋਤਾ, ਗੁਰਪ੍ਰੀਤ ਕੌਰ, ਤਮਸਾ ਗਿੱਲ, ਗੁਰਪਿੰਦਰ ਕੌਰ, ਰੌਸ਼ਨਦੀਪ, ਦਮਨ, ਪ੍ਰਿੰਸ ਅਤੇ ਧੀਰਜ ਨਾਹਰ ਦੀ ਬਾ-ਕਮਾਲ ਅਦਾਕਾਰੀ ਵੇਖਣ ਨੂੰ ਮਿਲੇਗੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media