ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ‘ਚ ਸਥਾਨਕ ਲਾਜਪਤ ਰਾਏ ਆਰੀਆ ਕੰਨਿਆ ਵਿਦਿਆਲਾ ਵਿਖੇ ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ-ਬਰਨਾਲਾ ਜ਼ੋਨ ਵਲੋਂ ਨਸ਼ਾ ਵਿਰੋਧੀ ਮੁਕਾਬਲੇ ਡੀ.ਸੀ.ਬੀ ਬੈਂਕ ਦੇ ਸਹਿਯੋਗ ਨਾਲ 29 ਮਈ ਨੂੰ ਸਵੇਰੇ 9.00 ਵਜੇ ਕਰਵਾਏ ਜਾ ਰਹੇ ਹਨ।
ਮੁਕਾਬਲਿਆਂ ਦਾ ਪ੍ਰੋਗਰਾਮ ਰਲੀਜ਼ ਕਰਨ ਸਮੇਂ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਦੇ ਨਾਲ ਪ੍ਰੋ: ਨਰਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਅਕਾਦਮਿਕ ਖੇਤਰ ਨੇ ਦੱਸਿਆ ਕਿ ਨਸ਼ਿਆਂ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ 29 ਮਈ ਨੂੰ ਸਕੂਲ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਲਈ ਜੂਨੀਅਰ ਅਤੇ ਸੀਨੀਅਰ ਗਰੁੱਪ ਬਣਾਏ ਗਏ ਹਨ।ਇਸ ਸਬੰਧੀ ਨਿਯਮ ਅਤੇ ਹੋਰ ਜਾਣਕਾਰੀ ਸਕੂਲਾਂ ਨੂੰ ਭੇਜ ਦਿੱਤੀ ਗਈ ਹੈ।ਗੁਰਮੇਲ ਸਿੰਘ ਵਿੱਤ ਸਕੱਤਰ ਅਤੇ ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਡੀ.ਸੀ.ਬੀ ਬੈਂਕ ਵਲੋਂ ਇਨਾਮ ਦਿੱਤੇ ਜਾਣਗੇ।ਸਮਾਗਮ ਦੇ ਮੁੱਖ ਮਹਿਮਾਨ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਜਗਨ ਨਾਥ ਗੋਇਲ ਹੋਣਗੇ, ਜਦਕਿ ਸ੍ਰੀਮਤੀ ਜਯੋਤੀ ਵਧਾਵਨ ਏਰੀਆ ਮੈਨੇਜਰ ਡੀ.ਸੀ.ਬੀ ਬੈਂਕ ਵਿਸ਼ੇਸ਼ ਮਹਿਮਾਨ ਹੋਣਗੇ।
ਇਸ ਮੌਕੇ ਪ੍ਰਿੰਸੀਪਲ ਪੂਨਮ ਗਰਗ, ਸਟਾਫ ਮੈਂਬਰ ਕਮਲੇਸ਼ ਬਾਂਸਲ, ਮੋਨਿਕਾ ਸ਼ਰਮਾ, ਪੂਨਮ ਰਾਣੀ ਦੇ ਨਾਲ ਬੈਂਕ ਅਧਿਕਾਰੀ ਜਗਸੀਰ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media