ਡਾਕਟਰ ਅਜੇ ਗੁਪਤਾ ਨੇ ਮੁੱਖ ਮੰਤਰੀ ਪੰਜਾਬ ਤੱਕ ਉਠਾਈ ਸੀ ਲੋਕਾਂ ਦੀ ਅਵਾਜ਼
ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਵਾਲਡ ਸਿਟੀ ਵਿੱਚ ਘਰੇਲੂ ਬਿਜਲੀ ਸਪਲਾਈ ਦਾ ਲੋਡ ਵਧਾਉਣ ਲਈ ਹੁਣ ਕਾਰਪੋਰੇਸਨ ਕੋਲੋਂ ਇਤਰਾਜ਼
ਨਹੀਂ ਦਾ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਰਹੀ।ਕਮਿਸ਼ਨਰ ਨਗਰ ਨਿਗਮ ਨੇ ਪੀ.ਸੀ.ਪੀ.ਸੀ.ਐਲ ਬਾਰਡਰ ਜੋਨ ਦੇ ਮੁਖੀੇ ਨੂੰ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਹੈ, ਇਸ ਨਾਲ ਲੋਕਾਂ ਦੀ ਵੱਡੀ ਮੰਗ ਪੂਰੀ ਹੋਈ ਹੈ।ਦੱਸਣਯੋਗ ਹੈ ਕਿ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਨਿਗਮ ਅਧਿਕਾਰੀਆਂ ਕੋਲ ਇਹ ਮੁੱਦਾ ਬੜੇ ਜ਼ਰ ਨਾਲ ਉਠਾਇਆ ਸੀ ਅਤੇ ਉਪਰੰਤ ਇਸ ਮੁੱਦੇ ‘ਤੇ ਉਹ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲੇ ਸਨ, ਜਿੰਨਾਂ ਨੇ ਇਸ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਸੀ।
ਬਿਜਲੀ ਵਿਭਾਗ ਨੂੰ ਭੇਜੇ ਪੱਤਰ ਵਿੱਚ ਕਮਿਸ਼ਨਰ ਨਿਗਮ ਨੇ ਲਿਖਿਆ ਕਿ ਵਾਲਡ ਸਿਟੀ ਵਿੱਚ ਜੇਕਰ ਕੋਈ ਘਰੇਲੂ ਖੱਪਤਕਾਰ ਜਾਇਜ ਮਾਤਰਾ ਵਿੱਚ ਲੋਡ ਵਧਾਉਂਦਾ ਹੈ ਤਾਂ ਐਨ.ਓ.ਸੀ ਦੀ ਲੋੜ ਨਹੀਂ, ਪਰ ਜੇਕਰ ਕੋਈ ਵਪਾਰਕ ਵਰਤੋਂ, ਹੋਟਲ, ਬਰੈਡ ਐਂਡ ਬਰੇਕਫਾਸਟ ਸਕੀਮ ਆਦਿ ਲਈ ਆਮ ਲੋੜ ਤੋਂ ਵੱਧ ਲੋਡ ਵਧਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਲਈ ਲਿਖਿਆ ਜਾਵੇ।
ਪੱਤਰ ਅਨੁਸਾਰ ਗਲਿਆਰਾ ਪੋ੍ਜੈਕਟ ਵਿੱਚ ਘਰੇਲੂ ਕੁਨੈਕਸ਼ਨ ਲੈਣ ਜਾਂ ਲੋਡ ਵਧਾਉਣ ਅਤੇ ਐਨ.ਆਰ.ਐਸ ਦੇ ਨਵਾਂ ਕੁਨੈਕਸਨ ਲੈਣ ਜਾਂ ਲੋਡ ਵਧਾਉਣ ਲਈ ਐਨ.ਓ.ਸੀ ਦੀ ਲੋੜ ਰਹੇਗੀ।ਰਿਹਇਸ਼ੀ ਕੁਨੈਕਸਨ ਜੋ ਕਿ ਕੱਟਿਆ ਹੋਇਆ ਹੈ ਨੂੰ ਮੁੜ ਬਹਾਲ ਕਰਨ ਲਈ ਵੀ ਐਨ.ਓ.ਸੀ ਦੀ ਲੋੜ ਨਹੀਂ ਪਵੇਗੀ।
Punjab Post Daily Online Newspaper & Print Media