Wednesday, February 25, 2026

ਸਰਕਾਰੀ ਸਕੂਲ ਬਡਬਰ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ)- ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬਡਬਰ (ਜਿਲ੍ਹਾ ਬਰਨਾਲਾ) ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਪਾਲ ਸਿੰਘ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ, ਪ੍ਰਿੰਸੀਪਲ ਸੁਰਜੀਤ ਸਿੰਘ ਭੈਣੀ ਮਹਿਰਾਜ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ, ਲੈਕਚਰਰ ਗੁਰਪ੍ਰੀਤ ਕੌਰ, ਐਸ.ਐਸ ਮਾਸਟਰ ਅਵਨੀਸ਼ ਕੁਮਾਰ, ਪੰਜਾਬੀ ਮਾਸਟਰ ਰਿਸ਼ੀ ਸ਼ਰਮਾ, ਐਸ.ਐਸ ਮਾਸਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਤਕਨੀਕੀ ਸਿੱਖਿਆ ਨਾਲ ਜੋੜਨ ਲਈ ਮਰਾਹੜ ਕੰਟਰੋਲ ਪ੍ਰ. ਲਿਮ. ਕੱਕੜਵਾਲ ਧੂਰੀ ਦਾ ਵਿੱਦਿਅਕ ਟੂਰ ਲਗਾਇਆ ਗਿਆ।
ਪ੍ਰਿੰਸੀਪਲ ਜਸਬੀਰ ਸਿੰਘ ਨੇ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਖੁਸ਼ਪ੍ਰੀਤ ਕੌਰ ਅਤੇ ਸਰਪ੍ਰਸਤ ਜੈ ਸਿੰਘ ਵਲੋਂ ਵਿਦਿਆਰਥੀ ਵਰਗ ਨੂੰ ਇਲੈਕਟਰੋਨਿਕਸ ਪੈਨਲ, ਬਿਜਲੀ ਉਪਕਰਨ, ਫ੍ਰਿਜ, ਏ.ਸੀ, ਬਿਜਲੀ ਅਤੇ ਬਿਜਲੀ ਨਾਲ ਸਬੰਧਤ ਵੱਖ-ਵੱਖ ਸਾਧਨਾਂ ਦੇ ਨਾਲ ਤਕਨੀਕੀ ਖੋਜ਼ ਸਬੰਧੀ ਜਾਣਕਾਰੀ ਦਿੱਤੀ।ਐਸ.ਐਸ ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਵਿਦਿਅਕ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਨੂੰ ਤਕਨੀਕੀ ਸਿੱਖਿਆ ਰਾਹੀਂ ਪ੍ਰਾਜੈਕਟਰ ਵਰਕਿੰਗ, ਬਲਬ ਦੀ ਖੋਜ਼ ਅਤੇ ਤਕਨੀਕੀ ਸਾਧਨਾਂ ਅਤੇ ਤਕਨੀਕੀ ਸਿੱਖਿਆ ਦਾ ਗਿਆਨ ਪ੍ਰਦਾਨ ਕੀਤਾ ਗਿਆ।ਮੈਡਮ ਖੁਸ਼ਪ੍ਰੀਤ ਕੌਰ ਵਲੋਂ ਵਿਦਿਆਰਥੀ ਵਰਗ ਨੂੰ ਲਿੰਗ ਸਮਾਨਤਾ, ਨੈਤਿਕ ਸਿੱਖਿਆ, ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ, ਅਰਥਵਿਵਸਥਾ, ਉਤਪਾਦਨ, ਮਨੁੱਖੀ ਜੀਵਨ ਲਈ ਵਸਤਾਂ ਦਾ ਮਹੱਤਵ ਅਤੇ ਤਕਨੀਕੀ ਖੋਜ਼ ਸਬੰਧੀ ਵੀ ਜਾਣਕਾਰੀ ਦਿੱਤੀ ਗਈ।ਇਸ ਦੇ ਨਾਲ ਹੀ ਸਾਹਿਤ ਅਤੇ ਧਾਰਮਿਕ ਦਰਸ਼ਨ, ਨੈਤਿਕ ਕਦਰਾਂ ਕੀਮਤਾਂ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਲਈ ਗੁਰੂਸਰ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਸਥਾਨ ਮਸਤੂਆਣਾ ਸਾਹਿਬ ਦੇ ਦਰਸ਼ਨ ਕਰਵਾਏ ਗਏ।ਪੰਜਾਬੀ ਮਾਸਟਰ ਰਿਸ਼ੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਵਰਗ ਨੇ ਅਣਵੰਡੇ ਭਾਰਤ ਤੇ ਸਮੇਂ ਸਾਲ 1923 ਦੇ ਦਹਾਕੇ ਵਿੱਚ ਗੁਜਰਾਂਵਾਲਾ ਲਾਹੌਰ ਤੋਂ ਲਿਆਂਦੀ 8 ਧਾਂਤ ਵਾਲੀ ਦੇਗ ਦੇ ਇਤਿਹਾਸ ਸਬੰਧੀ ਵਿਦਿਆਰਥੀ ਵਰਗ ਨੂੰ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਧਰਮ ਦਰਸ਼ਨ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ।ਵਿੱਦਿਅਕ ਟੂਰ ਦੌਰਾਨ ਸਰਪ੍ਰਸਤ ਮਰਾਹੜ ਪਾਵਰ ਕੰਟਰੋਲ ਗਰੁੱਪ ਦੇ ਸਰਦਾਰ ਜੈ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਕੂਲੀ ਸਿੱਖਿਆ ਵਿਦਿਆਰਥੀਆਂ ਦਾ ਆਧਾਰ ਹੈ।ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਹੁਨਰ ਦੀ ਸਿੱਖਿਆ ਵੀ ਹਾਸਲ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਉਹ ਆਪਣਾ ਸਾਰਾ ਕਾਰਜ ਪੰਜਾਬੀ ਭਾਸ਼ਾ ਵਿੱਚ ਵੀ ਕਰਦੇ ਹਨ।ਵਿਦਿਆਰਥੀਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ।ਉਹ ਦੇਸ਼-ਵਿਦੇਸ਼ ਵਿੱਚ ਸੰਕੇਤਕ ਭਾਸ਼ਾ ਦੇ ਰੂਪ ਵਿੱਚ ਗੱਲ ਕਰਦੇ ਹਨ, ਜੋ ਆਸਾਨੀ ਨਾਲ ਹਰ ਕਿਸੇ ਨੂੰ ਸਮਝ ਆ ਜਾਂਦੀ ਹੈ।ਉਨ੍ਹਾਂ ਦੱਸਿਆ ਦੱਸਿਆ ਕਿ ਬਿਜਲੀ ਪੈਨਲ ਸਬੰਧੀ ਲੋੜੀਂਦਾ ਸਮਾਨ ਸਿੱਧਾ ਫਰਾਂਸ ਤੋਂ ਪ੍ਰਾਪਤ ਕਰਦੇ ਹਨ।ਮਾਸਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਵਰਗ ਲਈ ਇਹ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਸਿਨੇਮੇ ਵਾਲਾ ਪ੍ਰਾਜੈਕਟ, ਰੇਡੀਓ ਅਤੇ ਵੱਖ-ਵੱਖ ਖੋਜ਼ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਰਿਹਾ।ਬਲਦੇਵ ਸਿੰਘ ਮਾਨ ਕਾਲੇ ਕੇ ਨੇ ਵਿਦਿਆਰਥੀਆਂ ਨੂੰ ਤਕਨੀਕੀ ੱਿਖਿਆ ਦੇ ਪ੍ਰਯੋਗੀ ਰੂਪ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …