ਸਮਰਾਲਾ, 31 ਮਈ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਐਲਾਨੇ ਨਤੀਜਿਆਂ ‘ਚ ਸ਼ਹੀਦ ਧਰਮ ਸਿੰਘ ਸਰਕਾਰੀ
ਹਾਈ ਸਕੂਲ ਮੁਸ਼ਕਾਬਾਦ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਸਕੂਲ ਇੰਚਾਰਜ਼ ਰੇਸ਼ਮ ਸਿੰਘ ਨੇ ਸਕੂਲ ਵਿੱਚ ਇਸ ਸਬੰਧੀ ਕਰਵਾਏ ਗਏ ਸਮਾਗਮ ਸਮੇਂ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਨਜੋਤਪ੍ਰੀਤ ਕੌਰ ਨੇ 650 ਵਿਚੋਂ 591 ਅੰਕ ਲੈ ਕੇ ਪਹਿਲਾ, ਨਵਜੋਤ ਕੌਰ ਨੇ 576 ਅੰਕ ਲੈ ਕੇ ਦੂਸਰਾ ਅਤੇ ਖੁਸ਼ਪ੍ਰੀਤ ਕੌਰ ਤੇ ਰੂਪੀ ਦੋਵਾਂ ਨੇ 564 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਨਗਰ ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਅਧਿਆਪਕ ਹਰਜੀਤ ਕੌਰ ਵਲੋਂ ਇਹ ਤਿੰਨ ਪੁਜੀਸ਼ਨਾਂ ਹਾਸਲਤ ਕਰਨ ਵਾਲੇ ਬੱਚਿਆਂ ਨੂੰ ਉਹਨਾਂ ਦੀਆਂ ਲੋੜੀਦੀਆਂ ਵਸਤਾਂ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਸਾਰੇ ਸਟਾਫ਼ ਵਲੋਂ ਸਰਪੰਚ ਮਾਲਵਿੰਦਰ ਸਿੰਘ ਤੇ ਮੈਡਮ ਹਰਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
ਇਸ ਸਮਾਗਮ ਵਿੱਚ ਗੁਰਸੇਵਕ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਕੌਰ, ਗਗਨਦੀਪ ਕੌਰ, ਹਰਮਨਦੀਪ ਸਿੰਘ ਮੰਡ, ਬਲਜੀਤ ਸਿੰਘ, ਗਿਆਨ ਸਿੰਘ, ਰਣਜੀਤ ਸਿੰਘ, ਦਲਬਾਰਾ ਸਿੰਘ, ਬਹਾਦਰ ਸਿੰਘ ਹਾਜ਼ਰ ਸਨ
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media