ਸਮਰਾਲਾ, 2 ਜੂਨ (ਇੰਦਰਜੀਤ ਸਿੰਘ ਕੰਗ) – ਦੀ ਬੌਂਦਲੀ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬੌਂਦਲੀ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ।ਸਭਾ ਦੇ
ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਇਮਾਰਤ ਵਿੱਚ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਇਸ ਉਪਰੰਤ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਨਵੀਂ ਇਮਾਰਤ ਦਾ ਉਦਘਾਟਨ ਕੀਤਾ।ਵੱਖ ਵੱਖ ਸਭਾਵਾਂ ਦੇ ਸਕੱਤਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।
ਇਸ ਉਪਰੰਤ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਅਤੇ ਬੌਂਦਲੀ ਸਭਾ ਦੇ ਸਾਬਕਾ ਮੁਲਾਜ਼ਮਾਂ ਤੇ ਮੌਜ਼ੂਦਾ ਮੁਲਾਜ਼ਮਾਂ, ਸਾਬਕਾ ਪ੍ਰਧਾਨਾਂ ਅਤੇ ਯੂਨੀਅਨ ਦੇ ਅਹੁੱਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਸਭਾ ਨੂੰ ਮੁਨਾਫੇ ਵਿੱਚ ਲਿਜਾ ਕੇ ਇਸ ਦੀ ਪੁਰਾਣੀ ਦੀ ਖਸਤਾ ਹਾਲ ਇਮਾਰਤ ਦੀ ਥਾਂ ਸਭਾ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਅਨੁਧਿਕ ਤਕਨੀਕ ਨਾਲ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ ਹੈ, ਜੋ ਇਲਾਕੇ ਦੀਆਂ ਸਭਾਵਾਂ ਲਈ ਇੱਕ ਮਿਸਾਲ ਹੈ।ਇਸ ਵਿੱਚ ਮੁੁਲਾਜ਼ਮਾਂ ਤੇ ਮੈਂਬਰਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਸਭਾ ਦਾ ਮੁਨਾਫਾ ਵੰਡ ਸਮਾਰੋਹ ਦਸੰਬਰ ਵਿੱਚ ਕੀਤਾ ਜਾਵੇ।
ਇਸ ਮੌਕੇ ਸੰਗਰਾਮ ਸਿੰਘ ਸੰਧੂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ, ਸੁਖਚਰਨ ਸਿੰਘ ਸੋਢੀ ਆਡਿਟ ਅਫਸਰ ਲੁਧਿਆਣਾ, ਪ੍ਰਭਪ੍ਰੀਤ ਕੌਰ ਢਿੱਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਮਰਾਲਾ, ਇੰਸਪੈਕਟਰ ਸਸ਼ੀ ਕਾਂਤ ਸ਼ਰਮਾ, ਸੁਸ਼ੀਲ ਕੁਮਾਰ ਇੰਸਪੈਕਟਰ, ਮਾਨਵ ਸ਼ਰਮਾ ਇੰਸਪੈਕਟਰ, ਪੁਨੀਤ ਗੋਇਲ ਇੰਸਪੈਕਟਰ, ਸਿਮਰਨਜੀਤ ਸਿੰਘ ਇਸੰਪੈਕਟਰ, ਜਸਵੀਰ ਸਿੰਘ ਸੁਪਰਡੈਂਟ, ਜੀਵਨ ਜੋਤ ਇੰਸਪੈਕਟਰ, ਰਣਵੀਰ ਕੁਮਾਰ ਪ੍ਰਧਾਨ ਸਹਿਕਾਰੀ ਕਰਮਚਾਰੀ ਯੂਨੀਅਨ, ਰਾਜਵੰਤ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾਵਾਂ ਯੂਨੀਅਨ, ਸੁਖਦੇਵ ਸਿੰਘ ਸਾਬਕਾ ਪ੍ਰਧਾਨ, ਜੱਸੀ ਉਟਾਲ, ਦਰਸ਼ਨ ਸਿੰਘ ਬੌਂਦਲੀ, ਜਸਮੇਲ ਸਿੰਘ ਬੌਂਦਲੀ, ਨੰਬਰਦਾਰ ਦਲੀਪ ਸਿੰਘ, ਜਸ਼ਨਦੀਪ ਸਿੰਘ, ਮੇਜਰ ਸਿੰਘ ਸਾਰਬਾ ਸਕੱਤਰ, ਦਲਜੀਤ ਸਿੰਘ ਸਰਪੰਚ ਕਕਰਾਲਾ, ਜਰਨੈਲ ਸਿੰਘ ਮੀਤ ਪ੍ਰ੍ਰਧਾਨ ਕਰਕਰਾਲਾ, ਨੰਬਰਦਾਰ ਬਲਵਿੰਦਰ ਕੌਰ ਬੌਂਦਲੀ, ਜਸਵਿੰਦਰ ਸਿੰਘ ਕਾਕਾ ਸਾਬਕਾ ਡੀ.ਐਫ.ਐਸ.ਓ, ਰਣਜੀਤ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਚੜ੍ਹੀ, ਹਰਪ੍ਰੀਤ ਸਿੰਘ ਸਹਿਜੋ ਮਾਜਰਾ, ਬੂਟਾ ਸਿੰਘ ਸਰਪੰਚ ਗਹਿਲੇਵਾਲ, ਨਿਰਭੈ ਸਿੰਘ ਮੀਤ ਪ੍ਰਧਾਨ, ਹੁਸ਼ਿਆਰ ਸਿੰਘ, ਭਾਗ ਸਿੰਘ, ਬਲਵੀਰ ਸਿੰਘ ਫੌਜੀ, ਹਰੀ ਸਿੰਘ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਦਿਲਬਾਗ ਸਿੰਘ, ਦਿਲਪ੍ਰੀਤ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।ਅਖੀਰ ਵਿੱਚ ਇੰਸ: ਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜ਼ਟ ਪਾਸ -ਐਡਵੋਕੇਟ ਧਾਮੀ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ …
Punjab Post Daily Online Newspaper & Print Media