ਰੰਗਲਾ ਪੰਜਾਬ ਬਨਾਉਣ ਲਈ ਲੋਕਾਂ ਦਾ ਮਿਲ ਰਿਹਾ ਸਾਥ – ਈ.ਟੀ.ਓ
ਅੰਮ੍ਰਿਤਸਰ, 5 ਜੂਨ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਖੇਤਰ ਵਿੱਚ ਕੀਤੀਆਂ
ਇਨਕਲਾਬੀ ਤਬਦੀਲੀਆਂ ਦਾ ਹਵਾਲਾ ਦਿੰਦੇ ਕਿਹਾ ਕਿ ਉਕਤ ਦੋਵੇਂ ਮਹੱਤਵਪੂਰਨ ਖੇਤਰ ਲੰਮੇ ਸਮੇਂ ਤੋਂ ਜਾਣਬੁੱਝ ਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲੇ ਕੀਤੇ ਹੋਏ ਸਨ, ਜਿੰਨਾ ਨੂੰ ਤਰਜ਼ੀਹ ਦੇਣ ਨਾਲ ਪੰਜਾਬੀਆਂ ਵਿੱਚ ਮੁੜ ਆਸ ਦੀ ਕਿਰਨ ਜਾਗੀ ਹੈ।ਉਨਾਂ ਕਿਹਾ ਕਿ ਸਿੱਖਿਆ ਖੇਤਰ ਵਿਚ ਭਰਤੀਆਂ, ਸਕੂਲਾਂ ਦੀ ਕਾਇਆ ਕਲਪ, ਸਕੂਲ ਆਫ ਐਮੀਨੈਂਸ ਦੀ ਸਥਾਪਤੀ ਆਦਿ ਅਜਿਹੇ ਕਦਮ ਹਨ, ਜਿਸ ਨਾਲ ਹਰੇਕ ਵਰਗ ਦੇ ਬੱਚੇ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣਗੇ।ਇਸੇ ਤਰਾਂ ਸਿਹਤ ਸਹੂਲਤਾਂ ਲਈ ਹਰੇਕ ਇਲਾਕੇ ਵਿਚ ਮੁਹੱਲਾ ਕਲੀਨਿਕ ਬਨਾਉਣ ਦੀ ਕੀਤੀ ਸ਼ੁਰੂਆਤ ਨੇ ਇਲਾਜ਼ ਹਰੇਕ ਲੋੜਵੰਦ ਤੱਕ ਮੁਫ਼ਤ ਦੇਣਾ ਸ਼ੁਰੂ ਕਰ ਦਿੱਤਾ ਹੈ।ਇਸ ਵੱਡੀ ਸ਼ੁਰੂਆਤ ਸਦਕਾ ਹੁਣ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਪਿੰਡ ਤੇ ਸ਼ਹਿਰ ਪੱਧਰ ਦੇ ਨੇਤਾ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।ਅੱਜ ਆਪਣੇ ਹਲਕੇ ਦੇ ਪਿੰਡ ਮਿਹੋਕਾ ਵਿਖੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਮੌਜ਼ੂਦਾ ਸਰਪੰਚ ਲਖਬੀਰ ਸਿੰਘ ਪੰਚਾਇਤ ਮੈਂਬਰ ਮੁਖਤਾਰ ਸਿੰਘ, ਸੁਖਦੇਵ ਸਿੰਘ, ਪ੍ਰਗਟ ਸਿੰਘ, ਦਲਬੀਰ ਸਿੰਘ ਤੇ ਰੇਸ਼ਮ ਸਿੰਘ ਆਦਿ ਨੂੰ ਸਨਮਾਨਿਤ ਕਰਨ ਮੌਕੇ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸਮੁੱਚੇ ਪੰਜਾਬ ਵਿਚ ਰਾਜਸੀ ਲੋਕ ਵੀ ਆਪ ਨਾਲ ਜੁੜ ਰਹੇ ਹਨ।ਉਨਾਂ ਆਸ ਪ੍ਰਗਟਾਈ ਕਿ ਲੋਕਾਂ ਦੇ ਸਾਥ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲੇ ਦਿਨਾਂ ਦੀ ਬਹਾਲੀ ਲਈ ਦਿੱਤੇ ਹਰੇਕ ਸੱਦੇ ਨੂੰ ਕਾਮਯਾਬੀ ਨਾਲ ਲਾਗੂ ਕਰ ਸਕਣਗੇ।
ਇਸ ਮੌਕੇ ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਸਬਦਲ ਸਿੰਘ, ਗੁਰਦੇਵ ਸਿੰਘ, ਫਤਹਿ ਸਿੰਘ, ਅਮਰਪ੍ਰੀਤ ਸਿੰਘ, ਭੁਪਿੰਦਰ ਸੰਧੂ, ਰਵੇਲ ਸਿੰਘ, ਮਨਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਗੁਰਨਾਮ ਸਿੰਘ, ਨਿਰਵੈਰ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media