ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ) – ਡਾਇਓਸੀਜ਼ ਆਫ਼ ਅੰਮ੍ਰਿਤਸਰ ਚਰਚ ਆਫ਼ ਨਾਰਥ ਇੰਡੀਆ (ਸੀ.ਐਨ.ਆਈ) ਨੇ ਵਿਸ਼ਵ ਵਾਤਾਵਰਨ ਦਿਵਸ ‘ਤੇ ਸਥਾਨਕ
ਅਲੈਗਜੈਂਡਰਾ ਸਕੂਲ ਵਿਖੇ ਆਯੋਜਿਤ ਰੁੱਖ ਲਗਾਉਣ ਦੀ ਮੁਹਿੰਮ ਦੌਰਾਨ ਲੋਕਾਂ ਨੂੰ ਕੁਦਰਤ ਦਾ ਸੰਤੁਲਨ ਨੂੰ ਬਹਾਲ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ।
ਮੋਸਟ ਰੈਵ. ਡਾ. ਪੀ.ਕੇ ਸਾਮੰਤਾਰਾਏ ਬਿਸ਼ਪ ਡਾਇਓਸਿਸ ਆਫ ਅੰਮ੍ਰਿਤਸਰ ਸੀ.ਐਨ.ਆਈ ਨੇ ਕਿਹਾ ਕਿ ਪਵਿੱਤਰ ਬਾਈਬਲ ਰੁੱਖਾਂ ਦੀ ਤੁਲਨਾ ਬੁੱਧੀ ਨਾਲ ਕਰਦੀ ਹੈ।ਬੁੱਧੀ ਨੂੰ ਜੀਵਨ ਦੇ ਰੁੱਖ ਵਜੋਂ ਦਰਸਾਇਆ ਗਿਆ ਹੈ, ਜਦੋਂ ਕਿ ਪਵਿੱਤਰ ਬਾਈਬਲ ਵਿੱਚ ਉਤਪਤ ਦੀ ਪਹਿਲੀ ਕਿਤਾਬ ਤੋਂ ਲੈ ਕੇ ਆਖਰੀ ਕਿਤਾਬ ਪਰਕਾਸ਼ ਦੀ ਪੋਥੀ ਤੱਕ ਰੁੱਖਾਂ ਦਾ ਜਿਕਰ ਕੀਤਾ ਗਿਆ ਹੈ।ਇਸ ਲਈ ਮਨੁੱਖਤਾ ਦੇ ਭਲੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਰੇਵ ਅਯੂਬ ਡੈਨੀਅਲ ਸੀਨੀਅਰ ਪਾਦਰੀ ਡਾਇਓਸਿਸ ਆਫ ਅੰਮ੍ਰਿਤਸਰ ਸੀ.ਐਨ.ਆਈ, ਡੈਨੀਅਲ ਬੀ.ਦਾਸ ਡਾਇਰੈਕਟਰ ਐਸ.ਈ.ਡੀ.ਪੀ, ਸ੍ਰੀਮਤੀ ਸੁਮਨ ਈਂਗਲਜ਼ ਪ੍ਰਿੰਸੀਪਲ, ਅਲੈਗਜ਼ੈਂਡਰਾ ਸਕੂਲ ਅਤੇ ਡਾਇਓਸਿਸ ਅਤੇ ਅਲੈਗਜ਼ੈਂਡਰਾ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media