Wednesday, June 18, 2025
Breaking News

ਇੰਸਟਕਟਰਾਂ ਤੋਂ ਟ੍ਰੇਨਿੰਗ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਕਰਨ ‘ਤੇ ਕੀਤਾ ਧੰਨਵਾਦ

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਆਈ.ਟੀ.ਆਈ ਟ੍ਰੇਨਿੰਗ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਨਾਸਿਰ ਅਲੀ ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਕਰਮਜੀਤ ਸਿੰਘ ਸੈਣੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵਫ਼ਦ ਸ਼੍ਰੀਮਤੀ ਸੀਮਾ ਜੈਨ ਆਈ.ਏ.ਐਸ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ੍ਹ ਪੰਜਾਬ ਨੂੰ ਉਹਨਾਂ ਦੇ ਦਫ਼ਤਰ ਵਿੱਚ ਇੰਸਟਕਟਰਾਂ ਤੋ ਟ੍ਰੇਨਿੰਗ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਕਰਨ ‘ਤੇ ਵਫ਼ਦ ਧੰਨਵਾਦ ਕਰਨ ਗਿਆ।
ਗੁਰਚਰਨ ਸਿੰਘ ਗਿੱਲ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਤੋ ਪਹਿਲਾ ਕਾਂਗਰਸ ਸਰਕਾਰ ‘ਚ ਪ੍ਰਿੰਸੀਪਲ (ਜੂ.ਸ) ਦੀ ਪ੍ਰਮੋਸ਼ਨਾਂ ਲਈ ਚੱਕਰ ਕੱਟਦੇ ਹੀ ਕਈ ਸਾਥੀ ਰਿਟਾਇਰ ਹੋ ਗਏ।ਇਸ ਤਰ੍ਹਾਂ ਇੰਸਟਕਟਰਾਂ (ਟੈਕਨੀਕਲ) ਦੀ ਸੀਨੀਆਰਤਾ ਸੂਚੀ ਵੀ ਅਪਡੇਟ ਨਹੀਂ ਕਰਵਾ ਸਕੇ।ਪਰ ਹੁਣ ਹਰਜੋਤ ਸਿੰਘ ਬੈਂਸ ਕੈਬਿਨਟ ਮੰਤਰੀ ਅਤੇ ਸ੍ਰੀਮਤੀ ਸੀਮਾ ਜੈਨ ਦੀ ਅਗਵਾਈ ਹੇਠ ਇੰਸਟਰਕਟਰਾਂ (ਟੈਕਨੀਕਲ) ਸੀਨੀਆਰਤਾ ਸੂਚੀ ਅਪਡੇਟ ਕੀਤੀ ਗਈ ਤੇ 158 ਵਿਚੋਂ 116 ਟ੍ਰੇਨਿੰਗ ਅਫ਼ਸਰਾਂ ਦੀ ਪਦ-ਉਨਤੀ ਕਰਕੇ ਅੱਜ ਤੱਕ (ਆਈ.ਟੀ.ਆਈ ਵਿੰਗ) ਦਾ ਇਤਿਹਾਸ ਰੱਚ ਦਿੱਤਾ ਗਿਆ।ਉਨਾਂ ਕਿਹਾ ਕਿ ਪਹਿਲਾਂ 24-26 ਸਾਲਾਂ ਦੀ ਸਰਵਿਸ ਕਰਕੇ ਇੰਸਟਰਕਟਰ ਬਿਨਾਂ ਪ੍ਰਮੋਸ਼ਨਾਂ ਦੇ ਰਿਟਾਇਰ ਹੋ ਜਾਂਦੇ ਸੀ।ਇਸੇ ਦੌਰਾਨ ਵਧੀਕ ਮੁੱਖ ਸਕੱਤਰ ਮੈਡਮ ਸੀਮਾ ਜੈਨ ਨੇ ਐਸੋਸੀਏਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ 831 ਇੰਸਟਰਕਟਰਾਂ ਦੀਆ ਪੋਸਟਾਂ ਵੀ ਪੀ.ਐਸ.ਐਸ.ਬੀ ਵਲੋਂ ਭਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਦੀ ਅਗਵਾਈ ਹੇਠ ਮਨੋਜ ਕੁਮਾਰ ਗੁਪਤਾ ਨੂੰ ਸੰਯੁਕਤ ਡਾਇਰੈਕਟਰ ਤੋਂ ਪਦ-ਉਨਤ ਹੋ ਕੇ ਵਧੀਕ ਡਾਇਰੈਕਟਰ, ਵਿਜੈਇੰਦਰ ਧਵਨ ਅਤੇ ਅਮਰਜੀਤ ਸਿੰਘ ਨੂੰ ਡਿਪਟੀ ਡਾਇਰੈਕਟਰ ਪਦ-ਉਨਤ ਹੋਣ ‘ਤੇ ਐਸੋਸੀਏਸ਼ਨ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।ਵਫਦ ਵਿੱਚ ਗੁਰਬਿੰਦਰ ਸਿੰਘ (ਰੋਪੜ), ਰਕੇਸ਼ ਕੁਮਾਰ (ਮੁਹਾਲੀ), ਧਨਵੰਤ ਸਿੰਘ (ਮੁਕਤਸਰ), ਸੁਰਜੀਤ ਸਿੰਘ ਸੰਧੂ ਜ਼ੋਨਲ ਪ੍ਰਧਾਨ (ਪਟਿਆਲਾ) ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …