Friday, September 18, 2026

ਗਿਆਨ ਅੰਜਨੁ ਸਮਰ ਕੈਂਪ – ਗੁਰ ਇਤਿਹਾਸ, ਸਿਧਾਂਤਾਂ ਤੇ ਪੈਂਤੀ ਅੱਖਰੀ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ

ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ ਜੋ਼ਨ ਵਲੋਂ ਗੁਰਦੁਆਰਾ ਪ੍ਰਬੰਧਕ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ, ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰਬੰਧਕੀ ਕਨਵੀਨਰ, ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ ਦੀ ਦੇਖ-ਰੇਖ ਹੇਠ ਸਫਲਤਾ ਪੂਰਵਕ ਜਾਰੀ ਹੈ।ਸੁਖਪਾਲ ਸਿੰਘ ਕੈਂਪ ਪ੍ਰਿੰਸੀਪਲ ਵਲੋਂ ਜਪੁਜੀ ਸਾਹਿਬ ਜੀ ਬਾਣੀ ਤੇ ਅਰਥ ਵਿਚਾਰ ਦੀ ਲੜੀ ਚੱਲ ਰਹੀ ਹੈ।ਰਾਜਵਿੰਦਰ ਸਿੰਘ ਲੱਕੀ ਵਲੋਂ ਪੰਜਾਬੀ ਪੈਂਤੀ ਅੱਖਰੀ ਅਤੇ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਪ੍ਰੋ. ਕਰਮਜੀਤ ਸਿੰਘ ਵਲੋਂ ਗੁਰਮਤਿ ਸਿਧਾਂਤਾਂ, ਗੁਰੂ ਸਾਹਿਬਾਨ ਦੀਆਂ ਜੀਵਨ ਪੇ੍ਰਨਾਵਾਂ ਦੱਸੀਆਂ ਜਾ ਰਹੀਆਂ ਹਨ।ਡਾ. ਹਰਮਿੰਦਰ ਸਿੰਘ ਮੱਖਣ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਸੁਚੱਜੀ ਜੀਵਨ ਜਾਚ ਬਾਰੇ ਵਿਚਾਰਾਂ ਦੀ ਸਾਂਝ ਕੀਤੀ।ਗੁਰਲੀਨ ਕੌਰ ਕੈਂਪ ਕਮਾਂਡਰ ਵਲੋਂ ਛੋਟੇ ਬੱਚਿਆਂ ਨੂੰ ਮੂਲ ਮੰਤਰ, ਗੁਰਮੰਤਰ ਅਤੇ ਗੁਰੂ ਸਾਹਿਬਾਨ ਦੇ ਨਾਮ ਦ੍ਰਿੜ ਕਰਵਾਏ ਜਾ ਰਹੇ ਹਨ ਅਤੇ ਨਾਲ ਹੀ ਕੀਰਤਨ ਦੀ ਕਲਾਸ ਵੀ ਲਗਾਈ ਜਾ ਰਹੀ ਹੈ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਵਲੋਂ ਬੇਬੇ ਨਾਨਕੀ ਸਿਲਾਈ ਕੇਂਦਰ ਬਾਰੇ ਜਾਣਕਾਰੀ ਦਿੱਤੀ।ਪ੍ਰੋ. ਹਰਵਿੰਦਰ ਕੌਰ ਚੀਫ਼ ਕੈਂਪ ਕਮਾਂਡਰ ਦੀ ਅਗਵਾਈ ਵਿੱਚ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜ਼ੋਰਾਵਰ ਸਿੰਘ ਹਾਊਸ ਬਣਾਏ ਗਏ ਹਨ।ਜਿਨ੍ਹਾਂ ਦੇ ਇੰਚਾਰਜ਼ ਰਵਨੀਤ ਕੌਰ, ਚਮਨਦੀਪ ਕੌਰ ਅਤੇ ਜਸਵਿੰਦਰ ਕੌਰ, ਅਮਨਦੀਪ ਕੌਰ ਅਤੇ ਨਰਿੰਦਰ ਸਿੰਘ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਰੋਜ਼ਾਨਾ ਵੱਖ ਵੱਖ ਸੇਵਾ ਸੁਸਾਇਟੀਆਂ ਵੱਲੋਂ ਕੈਂਪਰਾਂ ਨੂੰ ਰਿਫਰੈਸ਼ਮੈਂਟ ਦੀ ਸੇਵਾ ਕੀਤੀ ਜਾ ਰਹੀ ਹੈ।
ਹਰਪ੍ਰੀਤ ਸਿੰਘ ਪ੍ਰੀਤ ਸਕੱਤਰ ਤਾਲਮੇਲ ਕਮੇਟੀ, ਨਰਿੰਦਰ ਪਾਲ ਸਿੰਘ ਸਾਹਨੀ, ਹਰਦੀਪ ਸਿੰਘ ਸਾਹਨੀ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਬਲਵਿੰਦਰ ਸਿੰਘ ਬਿੱਟੂ ਪ੍ਰਧਾਨ ਭਾਈ ਘਨ੍ਹਈਆ ਜੀ ਸੇਵਾ ਦੱਲ, ਭਾਈ ਬਚਿੱਤਰ ਸਿੰਘ ਪ੍ਰਧਾਨ ਗੁਰਮਤਿ ਰਾਗੀ ਗ੍ਰੰਥੀ ਸਭਾ, ਗੁਰਸਿਮਰਨ ਸਿੰਘ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਭਾਈ ਬਲਦੇਵ ਸਿੰਘ ਚੇਅਰਮੈਨ ਮਾਤਾ ਭਾਨੀ ਜੀ ਸੇਵਾ ਭਲਾਈ ਕੇਂਦਰ ਆਦਿ ਆਪਣੀ ਸੁਸਾਇਟੀ ਦੇ ਸੇਵਕਾਂ ਨਾਲ ਅਤੇ ਇਸਤਰੀ ਸਤਿਸੰਗ ਸਭਾਵਾਂ ਵਲੋਂ ਬਲਵੰਤ ਕੌਰ, ਅਮਰੀਕ ਕੌਰ, ਪਰਵਿੰਦਰ ਕੌਰ, ਭੁਪਿੰਦਰ ਕੌਰ, ਰੇਖਾ ਕਾਲੜਾ, ਪ੍ਰਮੋਦ ਕੁਮਾਰੀ ਆਦਿ ਨੇ ਵੱਖ-ਵੱਖ ਸੈਸ਼ਨਾਂ ਵਿੱਚ ਹਾਜ਼ਰੀ ਭਰੀ ਅਤੇ ਕੈਂਪ ਸੰਚਾਲਕਾਂ ਦੀ ਸ਼ਲਾਘਾ ਕੀਤੀ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਦੇ ਸਾਖੀ ਮੁਕਾਬਲੇ, ਕਵਿਤਾ ਅਤੇ ਕੁਇਜ਼ ਮੁਕਾਬਲੇ ਹੋਣਗੇ।16 ਜੂਨ ਨੂੰ ਸਿੱਖੀ ਨਿਸ਼ਾਨੀਆਂ, ਨਾਅਰਿਆਂ ਤੇ ਆਧਾਰਿਤ “ਆਓ ਰੰਗ ਭਰੀਏ” ਮੁਕਾਬਲੇ ਕਰਵਾਏ ਜਾਣਗੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …