ਸੰਗਰੂਰ, 22 ਜੂਨ (ਜਗਸੀਰ ਲੌਂਗੋਵਾਲ)- ਡਾਇਰੈਕਟਰ ਆਯੁਰਵੈਦਾ ਡਾ. ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ
ਅਫਸਰ ਡਾ. ਰਮਨ ਖੰਨਾ ਦੀ ਅਗਵਾਈ ‘ਚ ਪ੍ਰਸਾਸ਼ਨ ਵਲੋਂ ਜਿਲ੍ਹਾ ਪੱਧਰੀ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਮੰਦਿਰ ਸ਼੍ਰੀ ਕਾਲੀ ਦੇਵੀ ਵਿਖੇ ਮਨਾਇਆ ਗਿਆ। ਆਯੁਰਵੈਦਿਕ ਵਿਭਾਗ ਪੰਜਾਬ ਵਲੋਂ ਮਨਾਏ ਗਏ ਇਸ ਸਮਾਗਮ ਵਿੱਚ ਐਸ.ਡੀ.ਐਮ ਮੈਡਮ ਨਵਰੀਤ ਕੌਰ ਸੇਖੋਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਪ੍ਰਧਾਨਗੀ ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦੇ ਮਾਤਾ ਸ਼੍ਰੀਮਤੀ ਚਰਨਜੀਤ ਕੌਰ ਨੇ ਕੀਤੀ।ਸੀਨੀਅਰ ਮੈਡੀਕਲ ਅਫਸਰ ਡਾ. ਕਿਰਪਾਲ ਸਿੰਘ, ਡਾ. ਇੰਦਰਜੀਤ ਸਿੰਗਲਾ, ਪ੍ਰਮੁੱਖ ਸਮਾਜ ਸੇਵੀ ਰਾਜ ਕੁਮਾਰ ਅਰੋੜਾ, ਟਰਨਿੰਗ ਪੁਆਇੰਟ ਦੇ ਮੁਖੀ ਸ਼੍ਰੀ ਪੰਕਜ ਗਰਗ, ਡਾ. ਹਰਦੀਪ ਸਿੰਘ ਵਾਈਸ ਪ੍ਰਿੰਸੀਪਲ ਸਰਕਾਰੀ ਰਣਬੀਰ ਕਾਲਜ ਆਦਿ ਨੇ ਯੋਗ ਦਿਵਸ ‘ਤੇ ਯੋਗਾ ਕੀਤਾ।ਡਾ. ਵਾਹਿਦ ਮੁਹੰਮਦ ਅਤੇ ਹਰਪ੍ਰੀਤ ਸਿੰਘ ਭੰਡਾਰੀ ਵਲੋਂ ਜਿਲ੍ਹਾ ਪੱਧਰੀ ਸਮਾਰੋਹ ਲਈ ਸਫਲ ਮੰਚ ਸੰਚਾਲਨ ਕੀਤਾ ਗਿਆ।
ਆਰਟ ਆਫ ਲਿਵਿੰਗ ਸੰਸਥਾ ਦੇ ਆਗੂ ਯੋਗੇਸ਼ ਖੁਰਾਨਾ ਨੇ ਆਯੁਰਵੈਦਿਕ ਵਿਭਾਗ ਦੇ ਯੋਗ ਮਾਹਿਰਾਂ ਨੋਡਲ ਅਫਸਰ ਡਾ. ਰਵੀ ਕਾਂਤ ਮਦਾਨ, ਡਾ. ਹਰਮਨਜੀਤ ਕੌਰ, ਡਾ. ਲਲਿਤ ਕਾਂਸਲ, ਡਾ. ਅਮਨ ਭਾਰਤੀ, ਡਾ. ਦਿਵਿਆ ਬਾਂਸਲ, ਡਾ. ਵਿਸ਼ਾਲ, ਡਾ. ਕਮਲਪ੍ਰੀਤ ਕੌਰ ਅਤੇ ਉਪ ਵੈਦ ਕੁਲਵੀਰ ਸਿੰਘ ਨਾਲ ਮਿਲ ਕੇ ਸਭ ਨੂੰ ਯੋਗ ਕਰਵਾਇਆ।ਜਦਕਿ ਮੁੱਢਲੀ ਸਹਾਇਤਾ ਲਈ ਡਾ. ਮੁਹੰਮਦ ਰਫ਼ੀਕ ਅਤੇ ਉਪਵੈਦ ਸ਼੍ਰੀਮਤੀ ਈਸ਼ਾ ਗੋਇਲ, ਗੁਰਪ੍ਰੀਤ ਸਿੰਘ ਨੇ ਡਿਊਟੀ ਤਨਦੇਹੀ ਨਾਲ ਨਿਭਾਈ। ਡਾ. ਸੰਦੀਪ ਜੈਦਕਾ, ਡਾ. ਰੋਜੀ, ਡਾ. ਤਰਪਿੰਦਰ ਕੌਰ ਦੀ ਅਗਵਾਈ `ਚ ਯੋਗੇਸ਼ ਸ਼ਰਮਾ, ਜਗਤਾਰ ਸਿੰਘ ਅਤੇ ਗੁਰਮੇਲ ਸਿੰਘ ਪ੍ਰਧਾਨ ਉਪਵੈਦ ਯੂਨੀਅਨ ਨੇ ਸਮਾਰੋਹ ਦੌਰਾਨ ਯੋਗ ਸਾਧਕਾਂ ਵੱਲ ਪੂਰਾ ਧਿਆਨ ਰੱਖਿਆ।ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਮਨ ਖੰਨਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਯੋਗ ਨੂੰ ਸਿਰਫ 21 ਜੂਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਨੂੰ ਆਪਣੀ ਅਸਲ ਜ਼ਿੰਦਗੀ `ਚ ਵੀ ਅਪਣਾਉਣਾ ਚਾਹੀਦਾ ਹੈ।ਸੁਪਰਡੈਂਟ ਆਯੁਰਵੈਦਾ ਰਾਕੇਸ਼ ਸ਼ਰਮਾ ਨੇ ਯੋਗ ਦੇ ਫਾਇਦੇ ਦੱਸੇ।ਹੋਮਿਓਪੈਥੀ ਵਿਭਾਗ ਵਲੋਂ ਸਮੂਹ ਡਾਕਟਰਾਂ ਅਤੇ ਡਿਸਪੈਂਸਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਰਸ਼ੀਦ, ਡਾ. ਮੁਹੰਮਦ ਅਕਮਲ, ਡਾ ਆਸਿਫ, ਡਾ/ ਮਹੁੰਮਦ ਸ਼ਾਹਿਦ, ਡਾ. ਰਰਬੀਨਾ, ਡਾ. ਤਰਪਿੰਦਰ ਕੌਰ, ਡਾ. ਫਰਾਹ, ਬਲਜਿੰਦਰ ਸਿੰਘ, ਮੁਹੰਮਦ ਰਫਾਨ, ਜੀਵਨ ਕੁਮਾਰ, ਸ਼੍ਰੀਮਤੀ ਨਿਵੇਦਿਤਾ, ਹਰਪ੍ਰੀਤ ਕੌਰ, ਸ਼ਗਨਦੀਪ ਸਿੰਘ ਚੌਹਾਨ ਨੇ ਵੀ ਸ਼ਿਰਕਤ ਕੀਤੀ।ਯੋਗ ਦਿਵਸ ਮੌਕੇ ਰਿਫਰੈਸਮੈਂਟ ਦੀ ਜਿੰਮੇਵਾਰੀ ਵੇਰਕਾ ਅਤੇ ਅਲਟ੍ਰਾਟੈਕ ਵਲੋਂ ਨਿਭਾਈ ਗਈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media