ਅੰਮ੍ਰਿਤਸਰ 28 ਜੂਨ (ਸੁਖਬੀਰ ਸਿੰਘ) – ਸਮਾਜਿਕ ਨਿਆ, ਅਧਿਕਾਰਤਾ ਅਤੇ ਘੱਟਗਿਣਤੀ ਵਿਭਾਗ ਵਲੋਂ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਬੈਕਫਿੰਕੋ ਅੰਮ੍ਰਿਤਸਰ
ਦੀ ਮੀਟਿੰਗ ਪਲਵ ਸ਼ਰੇਸ਼ਠਾ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਅੰਮ੍ਰਿਤਸਰ-ਕਮ-ਚੇਅਰਮੈਨ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਵਿੱਚ ਬੈਕਫਿੰਕੋ ਵਲੋਂ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਅਧੀਨ ਐਨ.ਬੀ.ਸੀ ਕਰਜ਼ਾ ਸਕੀਮ ਅਤੇ ਡੀ.ਐਲ.ਐਸ ਕਰਜਾ ਸਕੀਮਾਂ ਅਧੀਨ 60.00 ਲੱਖ ਰੁਪਏ ਦੇ ਕਰਜਾ ਕੇਸ ਤਿਆਰ ਕਰਨ ਹਿੱਤ 16 ਬਿਨੈਕਾਰਾਂ ਦੀ ਇੰਟਰਵਿਊ ਕੀਤੀ ਗਈ।ਇਸ ਇੰਟਰਵਿਊ ਉਪਰੰਤ ਕੁੱਲ 13 ਬਿਨੈਕਾਰਾਂ ਦੇ ਕਰਜਾ ਕੇਸ ਕੁੱਲ ਰਕਮ 36.00 ਲੱਖ ਪ੍ਰਵਾਨ ਕੀਤੇ ਗਏ।ਬੈਕਫਿੰਕੋ ਵਲੋਂ ਖੇਤੀਬਾੜੀ ਅਤੇ ਸਹਾਇਕ ਧੰਦੇ ਲਈ, ਡੇਅਰੀ ਫਾਰਮ, ਸਬਜ਼ੀਆਂ ਕਾਸ਼ਤਕਾਰੀ ਅਤੇ ਸਮਾਲ ਬਿਜ਼ਨੈਸ ਅਧੀਨ ਜਨਰਲ ਕਰਿਆਨਾ ਸਟੋਰ, ਰੇਡੀਮੇਡ ਕੱਪੜੇ ਦੀ ਦੁਕਾਨ, ਬੂਟੀਕ ਟੇਲਰਿੰਗ ਯੂਨਿਟ, ਬਿਊਟੀ ਪਾਰਲਰ ਆਦਿ ਲਈ ਬਹੁਤ ਹੀ ਘੱਟ ਵਿਆਜ ਦਰ੍ਹਾਂ ਉਪਰ ਕਰਜ਼ੇ ਦਿੱਤੇ ਜਾਂਦੇ ਹਨ।ਇਸ ਤੋਂ ਇਲਾਵਾ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ-ਕਮ-ਚੇਅਰਮੈਨ ਵਲੋਂ ਜਨਹਿੱਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੈਕਫਿੰਕੋ ਰਾਹੀਂ ਆਰਥਿਕ ਤੌਰ ਤੇ ਪਛੜੇ ਵਰਗਾਂ ਵਲੋਂ ਅਤੇ ਅਨੁਸੂਚਿਤ ਜਾਤੀ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਰਾਹੀਂ ਅਨੁਸੂਚਿਤ ਜਾਤੀ ਦੇ ਲੋਕਾਂ ਵਲੋਂ ਵੱਧ ਤੋਂ ਵੱਧ ਕਰਜ਼ਾ ਲੈਣ ਸਬੰਧੀ ਅਪਲਾਈ ਕੀਤਾ ਜਾਵੇ, ਜਿਸ ਦੀ ਵਿਆਜ ਦਰ੍ਹਾਂ ਬਹੁਤ ਘੱਟ ਹਨ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਕਰਜ਼ਾ ਲੈਣ ਸਬੰਧੀ ਜਿਲ੍ਹਾ ਮੈਨੇਜਰ, ਬੈਕਫਿੰਕੋ ਅਤੇ ਅਨੁਸੂਚਿਤ ਜਾਤੀ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨਾਲ ਡਾ. ਬੀ.ਆਰ ਅੰਬੇਦਕਰ ਭਵਨ ਤਹਿਸੀਲਪੁਰਾ ਅੰਮ੍ਰਿਤਸਰ ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਵਿਚ ਕਰਮਜੀਤ ਸਿੰਘ, ਐਨਫੋਰਸਮੈਂਟ ਅਫਸਰ, ਬੈਕਫਿਕੋ, ਪਰਮਿੰਦਰ ਸਿੰਘ, ਦਫਤਰ ਜਿਲ੍ਹਾ ਉਪ ਅਰਥ ਅੰਕੜਾ ਅਤੇ ਸਲਾਹਕਾਰ ਅੰਮ੍ਰਿਤਸਰ ਅਤੇ ਐਨ.ਜੀ.ਓ ਮੈਂਬਰ ਡਾ. ਜਤਿੰਦਰਪਾਲ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media