Thursday, April 16, 2026

ਪਾਲਤੂ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਤੋਂ ਬਚਣਾ ਜਰੂਰੀ- ਸਿਵਲ ਸਰਜਨ

ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਸਿਹਤ ਵਿਭਾਗ ਹਮੇਸ਼ਾ ਹੀ ਲੋਕਾਂ ਨਿਰੋਈ ਸਿਹਤ ਲਈ ਵਚਨਬੱਧ ਹੈ ਇਸੇ ਮਕਸਦ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਜੂਨੋਸਿਸ ਡੇਅ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਕਿਹਾ ਕਿ ਅਜੌਕੇ ਸਮਾਜ ਵਿੱਚ ਪਾਲਤੂ ਜਾਨਵਰਾਂ ਨੂੰ ਘਰਾਂ ਵਿੱਚ ਰੱਖਣਾ ਇੱਕ ਆਮ ਗੱਲ ਹੈ।ਪਰ ਜੂਨੋਟਿਕ ਬੀਮਾਰੀਆ ਜੋ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਦੀਆਂ ਹਨ, ਇਹ ਇੱਕ ਚਿੰਤਾ ਦਾ ਵਿਸ਼ਾ ਹੈ।ਇਸੇ ਲਈ ਇਹਨਾਂ ਜੂਨੋਟਿਕ ਬੀਮਾਰੀਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਵਿਸ਼ਵ ਜੂਨੋਸਿਸ ਡੇਅ ਮਨਾਇਆ ਜਾਂਦਾ ਹੈ।ਜੂਨੋਸਿਸ ਜਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਗੰਭੀਰ ਬੀਮਾਰੀਆਂ ਹਨ, ਜੋ ਕਿ ਵਾਇਰਸ, ਬੈਕਟੀਰੀਆ, ਫੰਗਸ, ਪਰੀਜੀਵੀ ਅਤੇ ਮੱਛਰਾਂ ਆਦਿ ਨਾਲ ਫੈਲਦੀਆਂ ਹਨ।ਇਬੋਲਾ, ਸਵਾਈਨ ਫਲੂ, ਹਲਕਾਅ ਅਤੇ ਕਰੋਨਾਂ ਵਰਗੇ ਘਾਤਕ ਰੋਗ ਵੀ ਜੂਨੋਸਿਸ ਬੀਮਾਰੀਆਂ ਦੀਆ ਕੁੱਝ ਉਦਾਹਰਣਾਂ ਹਨ।ਜਾਨਵਰਾਂ ਤੋਂ ਫੈਲਣ ਵਾਲੀਆਂ ਇਹਨਾਂ ਬੀਮਾਰੀਆਂ ਤੋਂ ਬਚਣ ਲਈ ਸਾਰੇ ਜਾਨਵਰਾਂ ਨੂੰ ਛੁਹਣ ਤੋਂ ਬਾਦ ਤੁਰੰਤ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ ਕਰਨਾ ਚਾਹੀਦਾ ਹੈ।ਆਪਣੇ ਪਾਲਤੂ ਜਾਨਵਰਾਂ ਦੀ ਸਮੇਂ ਸਮੇਂ ਤੇ ਵੈਕਸੀਨੇਸ਼ਨ, ਮਾਹਿਰ ਡਾਕਟਰਾਂ ਪਾਸੋਂ ਜਾਂਚ ਅਤੇ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।ਵਿਸ਼ਵ ਜੂਨੋਸਿਸ ਡੇਅ ‘ਤੇ ਜਾਗਰੂਕਤਾ ਬੈਨਰ ਵੀ ਜਾਰੀ ਕੀਤੇ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ, ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਡੀ.ਡੀ.ਐਚ.ਓ ਡਾ. ਜਗਨਜੋਤ ਕੌਰ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ, ਜਿਲ੍ਹਾ ਬੀ.ਸੀ.ਜੀ ਅਫਸਰ ਡਾ. ਮਨਮੀਤ ਕੌਰ, ਐਪੀਡਿਮੋਲੋਜਿਸਟ (ਆਈ.ਡੀ.ਐਸ.ਪੀ) ਡਾ. ਨਵਦੀਪ ਕੌਰ ਜਿਲ੍ਹਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ ਸੁਖਵਿੰਦਰ ਕੌਰ ਤੇ ਕਮਲ ਭੱਲਾ, ਸੁਪਰਡੈਂਟ ਸੰਜੀਵ ਕੁਮਾਰ ਤੇ ਕੁਲਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …