ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਉਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡੀ.ਸੀ.ਐਮ ਸ਼ੁਭਮ ਕੁਮਾਰ ਅਤੇ ਡੀ.ਸੀ.ਐਮ ਮਨੂੰ ਗਰਗ ਵਲੋ
ਟਿਕਟ ਚੈਕਰ ਕੰਵਲਬੀਰ ਸਿੰਘ ਨੂੰ 20 ਅਗਸਤ 2021 ਵਿੱਚ ਟ੍ਰੇਨ ਨੰਬਰ 12925 ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਕੋਚ ਨੰਬਰ ਬੀ 3 ਵਿੱਚ 16 ਸਾਲ ਦੀ ਲੜਕੀ ਮਿਲੀ ਸੀ।ਉਹ ਇਕੱਲੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਗੁੱਸੇ ਵਿੱਚ ਘਰੋਂ ਭੱਜ ਗਈ ਸੀ।ਸਕੂਲ ਬੈਗ ਚੈਕ ਕਰਨ ‘ਤੇ ਆਈ ਕਾਰਡ ਲੱਭ ਕੇ ਉਸਦੇ ਮਾਤਾ ਪਿਤਾ ਨਾਲ ਸੰਪਰਕ ਕਰਦਿਆਂ ਲੜਕੀ ਨੂੰ ਕੁਰਕਸ਼ੇਤਰ ਵਿਖੇ ਆਰ.ਪੀ.ਐਫ ਦੇ ਹਵਾਲੇ ਕਰ ਦਿੱਤਾ।ਜਿਸ ਤੋਂ ਬਾਅਦ ਲੜਕੀ ਨੂੰ ਸੁਰੱਖਿਅਤ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।ਫਿਰੋਜ਼ਪੁਰ ਡਵੀਜ਼ਨ ਨੇ ਟਿਕਟ ਚੈਕਰ ਕੰਵਲਬੀਰ ਸਿੰਘ ਵਲੋਂ ਕੀਤੇ ਇਸ ਯਤਨ ਤੇ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਸੀਨੀਅਰ ਡੀ.ਸੀ.ਐਮ ਸ਼ੁਭਮ ਕੁਮਾਰ ਅਤੇ ਡੀ.ਸੀ.ਐਮ ਮਨੂੰ ਗਰਗ ਵਲੋਂ ਇਸ ਵਧੀਆ ਕਾਰਗੁਜ਼ਾਰੀ ਦੇ ਚੱਲਦਿਆਂ ਉਸ ਨੁੰ ਸਨਮਾਨਿਤ ਕੀਤਾ ਗਿਆ।ਮਨੂੰ ਗਰਗ ਨੇ ਕਿਹਾ ਕਿ ਟਿਕਟ ਚੈਕਰ ਕੰਵਲਬੀਰ ਸਿੰਘ ਨੂੰ ਮਈ 2023 ਮਹੀਨੇ ਦੇ ਬਿਹਤਰੀਨ ਕਰਮਚਾਰੀ ਵਜੋਂ ਵੀ ਚੁਣਿਆ ਗਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media