ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਪ੍ਰੋਫੈਸਰ ਮਨੀ ਕਾਂਤ ਪਾਸਵਾਨ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਐਨ.ਆਈ.ਟੀ ਜਮਸ਼ੇਦਪੁਰ ਨੂੰ ਭਾਰਤ
ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਲੌਂਗੋਵਾਲ ਜਿਲ੍ਹਾ ਸੰਗਰੂਰ ਪੰਜਾਬ ਦਾ ਨਵਾਂ ਡਾਇਰੈਕਟਰ ਨਿਯੁੱਕਤ ਕੀਤਾ ਗਿਆ ਹੈ।ਪ੍ਰੋਫੈਸਰ ਪਾਸਵਾਨ ਐਨ.ਆਈ.ਟੀ ਜਮਸ਼ੇਦਪੁਰ ਵਿਖੇ ਡੀਨ (ਫੈਕਲਟੀ ਵੈਲਫੇਅਰ) ਦੇ ਅਹੁੱਦੇ ‘ਤੇ ਤਾਇਨਾਤ ਸਨ। ਪ੍ਰੋਫੈਸਰ ਮਣੀ ਕਾਂਤ ਪਾਸਵਾਨ ਨੇ ਅੱਜ 15 ਜੁਲਾਈ ਨੂੰ ਪ੍ਰੋ: ਸ਼ੈਲੇਂਦਰ ਕੁਮਾਰ ਜੈਨ ਤੋਂ ਡਾਇਰੈਕਟਰ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਦਾ ਅਹੁੱਦਾ ਸੰਭਾਲ ਲਿਆ ਹੈ।ਉਨ੍ਹਾਂ ਦੀ ਨਿਯੁੱਕਤੀ 5 ਸਾਲ ਦੀ ਮਿਆਦ ਲਈ ਕੀਤੀ ਗਈ ਹੈ।ਪ੍ਰੋ: ਸ਼ੈਲੇਂਦਰ ਕੁਮਾਰ ਜੈਨ ਆਪਣਾ 5 ਸਾਲ 8 ਮਹੀਨਿਆਂ ਦਾ ਕਾਰਜ਼ਕਾਲ ਪੂਰਾ ਕਰਨ ਤੋਂ ਬਾਅਦ ਆਪਣੇ ਮੂਲ ਸੰਸਥਾਨ ਐਨ.ਆਈ.ਟੀ ਭੋਪਾਲ ਵਿੱਚ ਵਾਪਸ ਜਾ ਰਹੇ ਹਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media