Tuesday, March 17, 2026

ਡਾਕਟਰ ਨੇ ਪੈਨਸ਼ਨ ਵਿਚੋਂ ਦਿੱਤੀ ਹੜ੍ਹ ਪੀੜ੍ਹਤਾਂ ਲਈ ਵਿੱਤੀ ਮਦਦ

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚ ਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਚੈਕ

ਅੰਮ੍ਰਿਤਸਰ, 20 ਜੁਲਾਈ (ਸੁਖਬੀਰ ਸਿੰਘ) – ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਦਾ ਹਰ ਫਿਰਕਾ ਅੱਗੇ ਆ ਰਿਹਾ ਹੈ ਅਤੇ ਕੁੱਝ ਲੋਕ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਸ਼ਨ ਪਾਣੀ ਲੈ ਕੇ ਪਹੁੰਚ ਰਹੇ ਹਨ ਅਤੇ ਜਿਥੇ ਕੁੱਝ ਵਿਅਕਤੀ ਆਪ ਨਹੀਂ ਜਾ ਸਕੇ, ਉਹ ਵਿੱਤੀ ਸਹਾਇਤਾਂ ਵੀ ਜਿਲ੍ਹਾ ਪ੍ਰਸ਼ਾਸਨ ਰਾਹੀਂ ਹੜ੍ਹ ਪੀੜ੍ਹਤਾਂ ਤੱਕ ਪਹੰੁਚਾ ਰਹੇ ਹਨ।
ਅੱਜ ਕੇਂਦਰ ਸਰਕਾਰ ਦੀ ਨੌਕਰੀ ਤੋਂ 12 ਸਾਲ ਪਹਿਲਾਂ ਸੇਵਾ ਮੁਕਤ ਹੋਏ ਫੀਜਿਓਥੈਰੇਪਿਸਟ ਡਾ. ਪ੍ਰਸ਼ੋਤਮ ਲਾਲ ਜੋ ਕਿ ਸੂਰਤਾ ਸਿੰਘ ਰੋਡ ‘ਤੇ ਰਹਿੰਦੇ ਹਨ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੇ ਅਤੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਆਪਣੇ ਨਿੱਜੀ ਖਾਤੇ ਵਿਚੋਂ 12500/- ਰੁਪਏ ਦਾ ਚੈਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿੱਤਾ।ਉਨਾਂ ਕਿਹਾ ਕਿ ਉਹ ਸੇਵਾ ਮੁਕਤ ਡਾਕਟਰ ਹਨ ਅਤੇ ਮੈਂ ਚਾਹੁੰਦੇ ਸਨ ਕਿ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਡਾ. ਪ੍ਰਸ਼ੋਤਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਵੀ ਹਨ ਜੋ ਖੁਦ ਚੱਲ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੇ ਹਨ ਤਾਂ ਜੋ ਹੜ੍ਹ ਪੀੜ੍ਹਤਾਂ ਦੀ ਮਦਦ ਕਰ ਸਕਣ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …