Monday, October 5, 2026

ਕਲਗੀਧਰ ਟਰੱਸਟ ਬੜੂ ਸਾਹਿਬ ਦੀ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਕਰ ਰਹੀ ਹੈ ਦਿਨ ਰਾਤ ਸੇਵਾ

ਸੰਗਰੂਰ, 20 ਜੁਲਾਈ (ਜਗਸੀਰ ਲੌਂਗੋਵਾਲ)- ਕਲਗੀਧਰ ਟਰੱਸਟ ਬੜੂ ਸਾਹਿਬ ਦੀ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਰਾਹਤ ਦੇਣ ਵਿੱਚ ਲੱਗੀ ਹੈ।ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਜਿਥੇ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਕਾਲ ਫਲੱਡ ਰਿਲੀਫ਼ ਟੀਮ ਸੇਵਾ ਕਰ ਰਹੀ ਹੈ, ਓਥੇ ਹੀ ਟਰੱਸਟ ਅਧੀਨ ਲੁਧਿਆਣਾ ਜਿਲ੍ਹੇ ਵਿੱਚ ਪੈਂਦੀਆਂ ਅਕੈਡਮੀਆਂ ਸਮੂਹ ਸਟਾਫ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਹਨਾਂ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਲਈ ਰਾਸ਼ਨ ਇਕੱਠਾ ਕਰ ਰਹੀਆਂ ਹਨ।ਇਹ ਰਸਦ ਅਕਾਲ ਅਕੈਡਮੀ ਢੀਂਡਸਾ, ਅਕਾਲ ਅਕੈਡਮੀ ਜੰਡਿਆਲੀ, ਅਕਾਲ ਅਕੈਡਮੀ ਧਮੋਟ, ਅਕਾਲ ਅਕੈਡਮੀ ਰਛੀਨ, ਅਕਾਲ ਅਕੈਡਮੀ ਝਾਂਡੇ ਅਤੇ ਅਕਾਲ ਅਕੈਡਮੀ ਸਵੱਦੀ ਕਲਾਂ ਵਲੋਂ ਵੰਡੀ ਜਾ ਰਹੀ ਹੈ।ਰਸਦ ਵਿੱਚ ਆਟਾ, ਚੀਨੀ, ਚਾਵਲ, ਦਾਲਾਂ, ਬਿਸਕੁਟ, ਭੁੱਜੇ ਛੋਲੇ, ਮਸਾਲੇ, ਚਾਹ ਪੱਤੀ, ਸਾਬਣ ਅਤੇ ਹੋਰ ਸਮੱਗਰਵਸਤਾਂ ਹੜ੍ਹ-ਪੀੜਤ ਇਲਾਕੇ ਵਿੱਚ ਭੇਜੀਆਂ ਜਾ ਰਹੀਆਂ ਹਨ।ਇਹਨਾਂ ਅਕੈਡਮੀਆਂ ਦੇ ਸਮੂਹ ਪ੍ਰਿੰਸੀਪਲਾਂ ਨੇ ਸਟਾਫ, ਵਿਦਿਆਰਥੀਆਂ ਅਤੇ ਓਹਨਾ ਦੇ ਮਾਪਿਆਂ ਦਾ ਧੰਨਵਾਦ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …