Thursday, November 21, 2024

ਵਣ ਵਿਭਾਗ ਵਲੋਂ ਮਨਾਏ ਗਏ ਵਣ ਮਹਾਂਉਤਸਵ ਦੋਰਾਨ ਕੈਬਨਿਟ ਮੰਤਰੀ ਕਟਾਰੂਚੱਕ ਨੇ ਲਗਾਇਆ ਪੋਦਾ

ਕਿਹਾ, ਵੱਧ ਤੋਂ ਵੱਧ ਪੋਦੇ ਲਗਾਈਏ ਤਾਂ ਜੋ ਆਉਣ ਵਾਲੀ ਪੀੜੀ ਨੂੰੰ ਮਿਲ ਸਕੇ ਹਰਿਆ ਭਰਿਆ ਪੰਜਾਬ

ਪਠਾਨਕੋਟ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਸਮੁੱਚੇ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਦੀ ਰਹਿਨੁਮਾਈ ‘ਚ 20 ਤੋਂ 30 ਜੁਲਾਈ ਤੱਕ ਵਣ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ।ਇਸ ਲਈ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹ,ੈ ਤਾਂ ਜੋ ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕੀਤਾ ਜਾ ਸਕੇ।ਇਹ ਪ੍ਰਗਟਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵਣ ਵਿਭਾਗ ਦੇ ਦਫਤਰ ਪਠਾਨਕੋਟ ਵਿਖੇ ਮਨਾਏ ਗਏ ਵਣ ਮਹਾਂ ਉਤਸਵ ਸਮਾਰੋਹ ਦੇ ਦੋਰਾਨ ਕੀਤਾ।ਹਰਬੀਰ ਸਿੰਘ ਡਿਪਟੀ ਕਮਿਸਸ਼ਨਰ ਪਠਾਨਕੋਟ, ਡਾ. ਸੰਜੀਵ ਤਿਵਾੜੀ ਕਨਜਰਵੇਟਰ ਫੋਰੇਸਟ, ਧਰਮਵੀਰ ਦੇੜੂ ਵਣ ਮੰਡਲ ਅਫਸਰ, ਵਾਈਲਡ ਲਾਈਫ ਤੋਂ ਪਰਮਜੀਤ, ਸਤੀਸ਼ ਮਹਿੰਦਰੂ, ਡਾ. ਕਿ੍ਰਸਨ ਕੁਮਾਰ , ਡਾ. ਕੇ.ਡੀ ਸਿੰਘ, ਐਡਵੋਕੇਟ ਰਮੇਸ਼ ਕੁਮਾਰ, ਸੋਰਭ ਬਹਿਲ, ਮੁਕੇਸ਼ ਵਰਮਾ ਰੇਂਜ ਅਫਸਰ ਧਾਰ ਆਦਿ ਵੀ ਸਮਾਗਮ ਵਿੱਚ ਹਾਜ਼ਰ ਸਨ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਇੱਕ ਤੰਦਰੁਸਤ ਜੀਵਨ ਦੇ ਲਈ ਧਰਤੀ ਤੇ 33 ਫੀਸਦ ਜੰਗਲਾਂ ਦਾ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਪੰਜਾਬ ਵਿੱਚ ਅਸੀਂ ਰੁੱਖ ਲਗਾਉਣ ‘ਚ ਬਹੁਤ ਪਿੱਛੇ ਹਾਂ।ਇਸ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ‘ਚ ਪਿਛਲੇ ਦਿਨ੍ਹਾਂ ਦੋਰਾਨ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਅੰਦਰ 2030 ਤੱਕ 7.5 ਪ੍ਰਤੀਸ਼ਤ ਜੰਗਲ ਤਿਆਰ ਕਰਨਾ ਹੈ।ਇਸ ਨੂੰ ਦੇਖਦਿਆਂ ਵਣ ਵਿਭਾਗ ਵਲੋਂ ਸਵਾ ਕਰੋੜ ਪੋਦੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਜਦਕਿ ਇੱਕ ਕਰੋੜ ਪੋਦੇ ਪੰਚਾਇਤੀ ਰਾਜ ਵਲੋਂ ਲਗਾਏ ਜਾਣੇ ਹਨ। ਇਸ ਤਰ੍ਹਾਂ ਕਰੀਬ 2.50 ਕਰੋੜ ਪੋਦੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਵਣ ਵਿਭਾਗ ਫ੍ਰੀ ਵਿੱਚ ਪੋਦੇ ਉਪਲੱਬਧ ਕਰਵਾਏਗਾ।ਇਸੇ ਲਈ ਮਲਿਕਪੁਰ ਵਿਖੇ ਸਥਿਤ ਐਸ.ਕੇ.ਆਰ ਹਸਪਤਾਲ ਵਿਖੇ ਲੋਕਾਂ ਦੀ ਸਹਾਇਤਾ ਲਈ ਪੋਦਿਆਂ ਦਾ ਸਟਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੀਆਂ ਧਾਰਮਿਕ ਸੰਸਥਾਵਾਂ, ਸਮਾਜ ਸੇਵਾ ਸੰਸਥਾਵਾਂ, ਵਪਾਰ ਮੰਡਲ ਆਦਿ ਸੰਸਥਾਵਾਂ ਵਲੋਂ ਪੋਦੇ ਲਗਾਉਣ ਵਿੱਚ ਸਹਿਯੋਗ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ।ਮਰੀਜਾਂ ਨੂੰ ਛੁੱਟੀ ਮਿਲਣ ‘ਤੇ ਹਸਪਤਾਲ ਵਲੋਂ ਪੌਦੇ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੈਗਾ।
ਇਸ ਮੋਕੇ ਚੇਅਰਮੈਨ ਠਾਕੁਰ ਮਨੋਹਰ ਸਿੰਘ, ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਨਰੇਸ਼ ਸੈਣੀ ਪ੍ਰਧਾਨ ਬੀ.ਸੀ ਵਿੰਗ ਪਠਾਨਕੋਟ, ਤਰਸੇਮ ਤਾਰਾਗੜ੍ਹ ਆਦਿ ਹਾਜਰ ਸਨ।
ਅੱਜ ਵਣ ਵਿਭਾਗ ਪਠਾਨਕੋਟ ਵਲੋਂ ਜਿਲ੍ਹਾ ਪੱਧਰੀ ਵਣ ਮਹਾਉਤਸਵ ਮਨਾਇਆ ਗਿਆ।ਜਿਸ ਵਿੱਚ ਕੈਬਨਿਟ ਮੰਤਰੀ ਕਟਾਰੂਚੱਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਸਕੂਲਾਂ ਦੇ ਬੱਚਿਆਂ ਵਲੋਂ ਜਾਗਰੁਕਤਾ ਰੈਲੀ ਕੱਢੀ ਗਈ ਜੋ ਵਣ ਵਿਭਾਗ ਦਫਤਰ ਤੋਂ ਸੁਰੂ ਕੀਤੀ ਗਈ ਜੋ ਲਾਈਟਾਂ ਵਾਲਾ ਚੋਕ, ਬਾਲਮੀਕੀ ਚੋਕ, ਗਾਂਧੀ ਚੋਕ ਤੋਂ ਹੁੰਦੇ ਹੋਏ ਵਣ ਵਿਭਾਗ ਦੇ ਦਫਤਰ ਵਿਖੇ ਹੀ ਸਮਾਪਤ ਕੀਤੀ ਗਈ।ਜਾਗਰੁਕਤਾ ਰੈਲੀ ਦੋਰਾਨ ਕੈਬਨਿਟ ਮੰਤਰੀ ਵਲੋਂ ਵਿਦਿਆਰਥੀਆਂ ਤੇ ਆਮ ਜਨਤਾ ਨੂੰ ਪੌਦੇ ਵੀ ਵੰਡੇ ਗਏ।ਇਸ ਤੋਂ ਇਲਾਵਾ ਲੋਕਾਂ ਨੂੰ ਪਾਲੀਥਿਨ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।ਗਾਂਧੀ ਚੋਕ ਮਾਰਕਿਟ ਵਿੱਚ ਦੁਕਾਰਨਦਾਰਾਂ ਨੂੰ ਕੱਪੜੇ ਨਾਲ ਤਿਆਰ ਕੀਤੇ ਝੋਲੇ ਵੀ ਵੰਡੇ ਗਏ।ਵਣ ਮੰਡਲ ਦਫਤਰ ਪਠਾਨਕੋਟ ਵਿਖੇ ਕੈਬਨਿਟ ਮੰਤਰੀ ਪੰਜਾਬ ਵਲੋਂ ਪੋਦਾ ਵੀ ਲਗਾਇਆ ਗਿਆ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …