ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਸਾਲ 2023-24 ਲਈ ਬੋਰਡ ਆਫ਼ ਡਾਇਰੈਕਟਰ (ਬੀ.ਓ.ਡੀ) ਦੀ
ਪਹਿਲੀ ਮੀਟਿੰਗ ਸਥਾਨਕ ਹੋਟਲ ਵਿਖੇ ਲਾਇਨ ਸੁਖਮਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ 17 ਲਾਇਨ ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਦੌਰਾਨ 1 ਜੁਲਾਈ, 13 ਜੁਲਾਈ ਅਤੇ 15 ਜੁਲਾਈ ਨੂੰ ਲਗਾਏ ਗਏ ਪ੍ਰੋਜੈਕਟਾਂ ਦੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।ਇਸ ਮੀਟਿੰਗ ਵਿੱਚ 24 ਤੋਂ 30 ਜੁਲਾਈ ਤੱਕ ਮਨਾਏ ਜਾਣ ਵਾਲੇ ਵਾਤਾਵਰਨ ਸਪਤਾਹ, 1 ਅਗਸਤ ਨੂੰ ਵਿਸ਼ਵ ਮਾਂ ਦਾ ਦੁੱਧ ਹਫ਼ਤਾ, 15 ਅਗਸਤ ਨੂੰ ਸੁਤੰਤਰਤਾ ਦਿਵਸ ਵਰਗੇ ਆਉਣ ਵਾਲੇ ਦਿਨਾਂ ਵਿੱਚ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਸਾਰੇ ਮੈਂਬਰਾਂ ਤੋਂ ਰਾਏ ਲਈ ਗਈ।ਮੀਟਿੰਗ ਵਿੱਚ ਪ੍ਰੋਜੈਕਟਾਂ ਨੂੰ ਸਫਲ ਬਣਾਉਣ ਲਈ ਸਮੂਹ ਮੈਂਬਰਾਂ ਦੀ ਡਿਊਟੀ ਲਗਾਈ ਗਈ।ਮੀਟਿੰਗ ਖਤਮ ਹੋਣ ਤੋਂ ਪਹਿਲਾਂ ਲਾਇਨ ਡਾ. ਸੁਰਿੰਦਰ ਜੈਨ ਦਾ ਜਨਮ ਦਿਨ ਵੀ ਮਨਾਇਆ ਗਿਆ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media