ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਪਾਤੜਾਂ ਰੋਡ ਸਥਿਤ ਕਲੱਬ ਮੈਂਬਰ ਲਾਇਨ ਜਗਦੀਸ਼ ਬਾਂਸਲ ਦੇ ਪਾਰਕ
ਹੁੰਡਈ ਸ਼ੋਅ ਰੂਮ ਨੇੜੇ ਇੱਕ ਏਕੜ ਜ਼ਮੀਨ ਵਿੱਚ 115 ਛਾਂਦਾਰ ਰੁੱਖ ਲਗਾ ਕੇ ਰੁੱਖ ਲਗਾਓ ਦਿਵਸ ਮਨਾਇਆ ਗਿਆ।ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਲਾਇਨਜ਼ ਇੰਟਰਨੈਸ਼ਨਲ ਐਮ.ਡੀ 321 ਵਲੋਂ 24 ਤੋਂ 30 ਜੁਲਾਈ ਤੱਕ ਵਾਤਾਵਰਨ ਹਫ਼ਤੇ ਵਜੋਂ ਸ਼ੁਰੂ ਕੀਤੀ ਗਈ।ਮੁਹਿੰਮ ਤਹਿਤ ਇੱਕ ‘ਮਲਟੀਪਲ ਵਨ ਪ੍ਰੋਜੈਕਟ’ ਇਹ ਕੈਂਪ ਲਗਾਇਆ ਗਿਆ ਹੈ।ਕੈਂਪ ਵਿੱਚ ਕਲੱਬ ਦੇ ਪ੍ਰਧਾਨ ਲਾਇਨ ਸੁਖਮਿੰਦਰ ਸਿੰਘ ਭੱੱਠਲ, ਸਕੱਤਰ ਲਾਇਨ ਵਿਨੋਦ ਕੁਮਾਰ ਦੀਵਾਨ, ਖਜ਼ਾਨਚੀ ਰਵਿੰਦਰ ਗੁਪਤਾ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਜਗਦੀਸ਼ ਬਾਂਸਲ ਅਤੇ ਹੋਰ 20 ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਗ ਲਿਆ।ਪਾਰਕ ਹੁੰਡਈ ਦੇ ਮਾਲਕ ਲਾਇਨ ਜਗਦੀਸ਼ ਬਾਂਸਲ ਨੇ ਆਪਣੇ ਵਰਕਰਾਂ ਸਮੇਤ ਹਾਜ਼ਰੀ ਭਰੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸ਼ੋਅਰੂਮ ਦੇ ਨੇੜੇ ਹੋਰ ਜਗ੍ਹਾ `ਤੇ ਬੂਟੇ ਲਗਾ ਕੇ ਸੜਕ ਨੂੰ ਹਰਿਆ-ਭਰਿਆ ਬਣਾਉਣਗੇ ਅਤੇ ਇਨ੍ਹਾਂ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਦਾ ਵੀ ਪੂਰਾ ਧਿਆਨ ਰੱਖਣਗੇ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media