ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਰੁੱਖਾਂ ਦੀ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਅਤੇ ਮਹੱਤਤਾ ਹੈ।ਸਾਡੀ ਰੋਜ਼ਾਨਾ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਰੁੱਖਾਂ
`ਤੇ ਨਿਰਭਰ ਕਰਦੇ ਹਨ।ਰੁੱਖ ਮਨੁੱਖਾਂ ਲਈ ਕੁਦਰਤੀ ਦਾਤ ਹਨ, ਜੋ ਮਨੁੱਖੀ ਬਹੁਤ ਲੋੜਾਂ ਦੀ ਪੂਰਤੀ ਕਰਦੇ ਹਨ।ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਸੰਚਾਲਿਤ ਅਕਾਲ ਅਕੈਡਮੀ ਧਨਾਲ ਕਲਾਂ ਦੇ ਸਮੂਹ ਸਟਾਫ਼ ਅਤੇ ਵਿਦਿਆਥੀਆਂ ਨੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ।ਇਸ ਦੌਰਾਨ ਰੋਟਰੀ ਕਲੱਬ ਜਲੰਧਰ ਸੈਂਟਰਲ ਦੇ ਮੈਂਬਰ ਡਾਕਟਰ ਜੀ.ਪੀ ਸਿੰਘ ਪ੍ਰਧਾਨ, ਪ੍ਰੋਫਸਰ ਸੋਮ ਨਾਥ ਸ਼ਰਮਾ ਸਕੱਤਰ, ਪਰਵਿੰਦਰ ਜੀਤ ਸਿੰਘ ਜਿਲ੍ਹਾ ਗਵਰਨਰ, ਕੁਲਵੰਤ ਸਿੰਘ, ਪੁਨੀਤ ਚੋਪੜਾ, ਗੁਰਮੀਤ ਸਿੰਘ ਬਸਰਾ ਅਤੇ ਡਾਕਟਰ ਅਮਨਪ੍ਰੀਤ ਕੌਰ ਨੇ ਮੁਹਿੰਮ ਵਿੱਚ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਮਹੱਤਤਾ ਬਾਰੇ ਦੱਸਿਆ।ਵਿਦਿਆਰਥੀ ਅਤੇ ਸਕੂਲ ਸਟਾਫ਼ ਮੈਂਬਰ ਸਕੂਲ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲੈ ਕੇ ਆਏ।ਪ੍ਰਿੰਸੀਪਲ ਅਮਨਦੀਪ ਕੌਰ ਨੇ ਧੰਨਵਾਦ ਕਰਦੇ ਹੋਏ ਰੋਟਰੀ ਕਲੱਬ ਦੇ ਮੈਬਰਾਂ ਨੂੰ ਸਕੂਲ ਵਲੋਂ ਮੋਮੈਂਟੋ ਭੇਟ ਕੀਤੇ।ਇਸ ਮੁਹਿੰਮ ‘ਚ ਬੱਚਿਆਂ ਵਲੋਂ ਆਪਣੇ ਅਧਿਆਪਕਾਂ 100 ਤੋ ਵੱਧ ਪੌਦੇ ਅਕੈਡਮੀ ਵਿੱਚ ਲਗਾਏ ਗਏ।ਇਹਨਾਂ ਵਿੱਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦੇ ਸ਼ਾਮਲ ਸਨ।ਉਨਾਂ ਕਿਹਾ ਕਿ ਹਰ ਇੱਕ ਮਨੁੱਖ ਵਲੋਂ ਆਪਣੇ ਜੀਵਨ ਵਿੱਚ ਇੱਕ-ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਦੇਖ-ਰੇਖ ਕਰਨੀ ਚਾਹੀਦੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media