Tuesday, September 22, 2026

ਜਨਮ ਦਿਨ ਮੌਕੇ ਬੱਚਿਆਂ ਨੂੰ ਵੰਡਿਆ ਸਟੇਸ਼ਨਰੀ ਦਾ ਸਮਾਨ

ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ)- ਸਰਕਾਰੀ ਪ੍ਰਾਇਮਰੀ ਸਕੂਲ ਲੋਹਾਖੇੜਾ ਵਿਖੇ ਤੈਨਾਤ ਮੈਡਮ ਹਰਜਿੰਦਰ ਕੌਰ ਲੌਂਗੋਵਾਲ ਵਲੋਂ ਆਪਣੇ ਜਨਮ ਦਿਨ ‘ਤੇ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ।ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਰੁੱਖ ਲਾਉਣ ਤੋਂ ਇਲਾਵਾ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਇਸ ਵਾਰ ਵੀ ਬੂਟੇ ਲਗਾਏ ਅਤੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਹੈ।ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਤੇ ਸਾਰੇ ਸਟਾਫ ਵਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਮੈਡਮ ਕੁਲਦੀਪ ਕੌਰ, ਸ਼ੈਲੀ ਗੁਪਤਾ, ਸਤਵੰਤ ਕੌਰ, ਸ਼ਿੰਦਰ ਕੌਰ ਲੌਂਗੋਵਾਲ ਤੇ ਰਾਣੀ ਕੌਰ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …