Tuesday, March 10, 2026

6 ਮਹੀਨਿਆਂ ‘ਚ ਸੰਗਰੂਰ ਰੇਲਵੇ ਸਟੇਸ਼ਨ ਦੀ ਪੂੂਰੀ ਤਰ੍ਹਾਂ ਬਦਲ ਜਾਵੇਗੀ ਨੁਹਾਰ

ਖੰਨਾ ਨੇ ਪ੍ਰਧਾਨ ਮੰਤਰੀ ਦੇ ਵਰਚੂਅਲ ਉਦਘਾਟਨੀ ਪ੍ਰੋਗਰਾਮ ‘ਚ ਕੀਤੀ ਸ਼ਮੂਲੀਅਤ

ਸੰਗਰੂਰ, 6 ਅਗਸਤ (ਜਗਸੀਰ ਲੌਂਗੋਵਾਲ)- ਭਾਜਪਾ ਦੇ ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ ਨੇ ਅੱਜ ਭਾਜਪਾ ਵਰਕਰਾਂ ਨਾਲ ਸੰਗਰੂਰ ਰੇਲਵੇ ਸਟੇਸ਼ਨ ‘ਤੇ ਰੱਖੇ ਪ੍ਰਧਾਨ ਮੰਤਰੀ ਦੇ ਵਰਚੂਅਲ ਉਦਘਾਟਨ ਪ੍ਰੋਗਰਾਮ ਵਿੱਚ ਕੀਤੀ ਸ਼ਮੂਲੀਅਤ ਕੀਤੀ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ 508 ਰੇਲਵੇ ਸਟੇਸ਼ਨ ਨੂੰ ਆਧੁਨਿਕ ਕਰਨ ਦੇ ਕੰਮ ਦਾ ਸ਼ੁਭ ਆਰੰਭ ਕੀਤਾ।ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਇਸ ਵਾਰ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਦਸ਼ਾ ਨੂੰ ਹੋਰ ਬੇਹਤਰ ਬਣਾਉਣ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਅਤਿ ਆਧੁਨਿਕ ਬਣਾਇਆ ਜਾਵੇਗਾ।ਜਿਸ ਵਿੱਚ ਸੰਗਰੂਰ, ਧੂਰੀ ਤੇ ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ਵੀ ਸ਼ਾਮਿਲ ਹਨ।ਉਹਨਾਂ ਕਿਹਾ 6 ਮਹੀਨਿਆਂ ਦੇ ਅੰਦਰ ਅੰਦਰ ਰੇਲਵੇ ਸਟੇਸ਼ਨ ਦੇ ਆਧੁਨਿਕ ਕਰਨ ਦਾ ਕੰਮ ਨੇਪਰੇ ਚੜ੍ਹ ਜਾਏਗਾ।ਖੰਨਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਕਤ ਰੇਲਵੇ ਸਟੇਸ਼ਨ ਨੂੰ ਅੰਮਿ੍ਤ ਭਾਰਤ ਸਟੇਸ਼ਨਾਂ ਨੂੰ ਨਵੀਨੀਕਰਨ ਲਈ ਚੁਣਿਆ ਜਾਣਾ ਇਲਾਕੇ ਲਈ ਬਹੁਤ ਵੱਡੀ ਸੌਗਾਤ ਹੈ।ਅੱਜ 6 ਅਗਸਤ ਨੂੰ ਵਰਚੂਅਲ ਤੌਰ ‘ਤੇ ਇਨ੍ਹਾਂ ਰੇਲਵੇ ਸਟੇਸ਼ਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਲਈ ਮੈਂ ਸਮੁੱਚੇ ਪੰਜਾਬੀਆਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦਾ ਤਹਿ ਦਿਲੋਂ ਧੰਨਵਾਦ ਹੈ।ਖੰਨਾ ਨੇ ਦੱਸਿਆ ਕਿ ਹੁਣ ਤੱਕ ਦੇਸ਼਼ ਵਿੱਚ ਕਈ ਸਟੇਸ਼ਨਾਂ ਨੂੰ ਏਅਰਪੋਰਟਾਂ ਦੀ ਤਰਜ਼ ‘ਤੇ ਬਣਾਇਆ ਜਾ ਚੱਕਿਆ ਹੈ, ਜਿਸ ਨਾਲ ਸਟੇਸ਼ਨ ਅਲਟਰਾ ਮਾਡਰਨ ਬਣ ਚੁਕੇ ਹਨ .
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸਰਜੀਵਨ ਜਿੰਦਲ, ਜਿਲ੍ਹਾ ਜਨਰਲ ਸਕੱਤਰ ਧਰਮਿੰਦਰ ਸਿੰਘ ਦੁੱਲਟ, ਜਗਦੀਪ ਸਿੰਘ ਤੂਰ, ਰੋਮੀ ਗੋਇਲ, ਅਮਨਦੀਪ ਸਿੰਘ ਪੂਨੀਆ, ਗੁਰਤੇਜ ਸਿੰਘ ਝਨੇੜੀ, ਕਪਿਲ ਦੇਵ ਗਰਗ, ਐਡਵੋਕੇਟ ਦਲਜੀਤ ਸਿੰਘ ਸੇਖੋਂ, ਭਗਵੰਤ ਸਿੰਘ ਸਾਬਕਾ ਕੌਂਸਲਰ, ਹੈਪੀ ਠੇਕੇਦਾਰ, ਸੰਜੀਵ ਜ਼ਿੰਦਲ ਲੱਕੀ, ਪਾਲੀ ਵਿਕਰਮ ਸੈਣੀ, ਗਮੀ ਕਲਿਆਣ, ਨਰਿੰਦਰ ਕੁਮਾਰ ਸ਼ੈਲੀ ਭਵਾਨੀਗੜ, ਰਾਮ ਸਿੰਘ ਮੱਟਰਾਂ, ਬਾਬਾ ਸੁਭਾ ਘਰਾਚੋਂ, ਪਰਵਿੰਦਰ ਸਿੰਘ ਘਰਾਚੋਂ, ਐਡਵੋਕੇਟ ਨਰਿੰਦਰ ਕੌਰ, ਕੇ.ਕੇ ਮੋਦਗਿੱਲ, ਕੁਲਵਿੰਦਰ ਸਿੰਘ ਭੱਟੀਵਾਲ, ਦਵਿੰਦਰ ਸਿੰਘ ਆਲੋਅਰਖ, ਵਿਨੋਦ ਕੁਮਾਰ ਬੋਦੀ ਅਤੇ ਸੁਖਜਿੰਦਰ ਰੀਟੁ ਆਦਿ ਮੌਜ਼ੂਦ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …