Thursday, June 5, 2025
Breaking News

ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦਾ ਭਾਰਤੀ ਵਿਦਿਆ ਭਵਨ ਸਕੂਲ/ਆਸ਼ਰੇ ਨਾਲ ਸਮਝੌਤਾ

ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਅਪੰਗ ਬੱਚਿਆਂ ਨੂੰ ਸਿਖਿਆ ਦੇਣ ਅਤੇ ਉਨ੍ਹਾਂ ਲਈ ਅਧਿਆਪਕਾਂ ਨੂੰ ਤਿਆਰ ਕਰਨ ਦੇ ਮਕਸਦ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਅਤੇ ਭਾਰਤੀ ਵਿਦਿਆ ਭਵਨ ਐਸ.ਐਲ ਪਬਲਿਕ ਸਕੂਲ/ਆਸ਼ਰੇ ਅੰਮ੍ਰਿਤਸਰ ਵਿੱਚਕਾਰ ਇੱਕ ਸਮਝੌਤਾ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ, ਪ੍ਰੋ. (ਡਾ.) ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਹਾਜ਼ਰੀ ਵਿੱਚ ਕਲਮਬੱਧ ਕੀਤਾ ਗਿਆ।ਭਾਰਤੀ ਵਿਦਿਆ ਭਵਨ ਦੇ ਚੇਅਰਮੈਨ ਅਵਿਨਾਸ਼ ਮਹਿੰਦਰੂ ਨੇ ਐਸ.ਐਲ ਪਬਲਿਕ ਸਕੂਲ/ਆਸ਼ਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਪ੍ਰੋ (ਡਾ.) ਅਮਿਤ ਕੌਟਸ ਮੁਖੀ ਸਿੱਖਿਆ ਵਿਭਾਗ ਨੇ ਸਮਝੌਤੇ `ਤੇ ਦਸਤਖਤ ਕੀਤੇੇ।ਪ੍ਰੋ. ਦੀਪਾ ਸਿਕੰਦ, ਡੀਨ ਫੈਕਲਟੀ ਆਫ਼ ਐਜੂਕੇਸ਼ਨ ਵੀ ਇਸ ਸਮੇਂ ਹਾਜ਼ਰ ਸਨ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਐਸ.ਐਲ ਭਵਨ ਅਤੇ ਆਸ਼ਰੇ ਦੇ ਨਾਲ ਆਪਸੀ ਸਹਿਯੋਗ ਅਤੇ ਅਦਾਨ-ਪ੍ਰਦਾਨ ਪ੍ਰੋਗਰਾਮਾਂ ਨਾਲ ਯੂਨੀਵਰਸਿਟੀ ਅਪੰਗ ਬੱਚਿਆਂ ਲਈ ਅਧਿਆਪਕਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰੇਗੀ।ਇਹ ਸਮਝੌਤਾ ਸਿਖਿਆ ਦੇ ਖੇਤਰ ਵਿੱਚ ਇੱਕ ਅਹਿਮ ਸਮਝੌਤਾ ਹੈ।
ਇਹ ਸਮਝੌਤਾ ਵਿਸ਼ੇਸ਼ ਅਪਾਹਜਤਾ ਵਾਲੇ ਬੱਚਿਆਂ ਨੂੰ ਲਾਭ ਪੁਚਾਉਣ ਲਈ ਆਪਸੀ ਸਹਿਯੋਗ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਲਈ ਕਾਫ਼ੀ ਸੰਭਾਵਨਾਵਾਂ ਪੈਦਾ ਕਰਨ ਦੇ ਨਾਲ ਨਾਲ ਵਿਸ਼ੇਸ਼ ਬੱਚਿਆਂ ਦੀਆਂ ਸਿਖਿਆ ਨਾਲ ਸਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਹ ਦਸੇਰਾ ਵੀ ਬਣੇਗਾ।ਇਸ ਸਮਝੌਤੇ ਅਧੀਨ ਬੀ.ਐਡ ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਏਬਿਲਿਟੀਜ਼) ਦੇ ਵਿਦਿਆਰਥੀਆਂ ਦੀ ਇੰਟਰਨਸ਼ਿਪ ਐਸ.ਐਲ ਭਵਨ ਸਕੂਲ ਵਿਖੇ ਲਗਾਈ ਜਾਵੇਗਾ।ਜਿਸ ਵਿਚ ਉਨ੍ਹਾਂ ਨੂੰ ਵਿਸ਼ੇਸ਼ ਬੱਚਿਆਂ ਦੀ ਸਿਖਿਆ ਵਾਸਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਖੋਜ਼-ਅਧਾਰਿਤ ਅਕਾਦਮਿਕਤਾ ਨੂੰ ਵੀ ਤਰਜ਼ੀਹ ਦਿੱਤੀ ਜਾਵੇਗੀ।ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹਿਜ਼ ਪਰਿਵਰਤਨ ਦੇ ਮੌਕੇ ਪ੍ਰਦਾਨ ਕਰਨ ਤੋਂ ਇਲਾਵਾ ਸਮਾਜਿਕ-ਭਾਵਨਾਤਮਕ ਅਤੇ ਵਿਵਹਾਰ ਸੰਬੰਧੀ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਭਾਰਤੀ ਵਿਦਿਆ ਭਵਨ ਐਸ.ਐਲ ਪਬਲਿਕ ਸਕੂਲ/ਆਸ਼ਰੇ ਅੰਮ੍ਰਿਤਸਰ ਵਿੱਚ ਅਤਿ ਆਧੁਨਿਕ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ।ਸਕੂਲ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਸੈਂਸਰ ਪਾਰਕ, ਕੰਪਿਊਟਰ ਲੈਬਾਰਟਰੀ ਅਤੇ ਸਪੈਸ਼ਲ ਐਜੂਕੇਸ਼ਨ ਲੈਬਾਰਟਰੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …