ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸਨ ਦੇ ਜਨਰਲ ਸਕੱਤਰ ਜਗਦੀਸ ਚੰਦ ਅਤੇ ਅਧਿਆਪਕਾ ਨੀਨਾ
ਸ਼ਰਮਾ ਨੂੰ ਉਸ ਵੇਲੇ ਦੋਹਰਾ ਸਦਮਾ ਲੱਗਾ, ਜਦੋਂ ਉਹਨਾ ਦੇ ਪਿਤਾ ਕਾਂਸ਼ੀ ਰਾਮ ਵੀ ਪਰਿਵਾਰ ਨੂੰ ਵਿਛੋੜਾ ਦੇ ਗਏ।ਅਜੇ ਦੋ ਦਿਨ ਪਹਿਲਾਂ ਹੀ ਉਹਨਾ ਦੇ ਮਾਤਾ ਦਾ ਦਿਹਾਂਤ ਹੋਇਆ ਹੈ।ਪ੍ਰੀਵਾਰ ‘ਤੇ ਪਈ ਦੂਹਰੀ ਮਾਰ ‘ਤੇ ਦੁੱਖ ਪ੍ਰਗਟ ਕਰਦਿਆਂ ਜਥੇਬੰਦੀ ਦੇ ਪਧਾਨ ਜੁਝਾਰ ਲੌਂਗੋਵਾਲ, ਨਵਦੀਪ ਗਰਗ, ਸਤਪਾਲ ਸਿੰਘ, ਰਾਮ ਕਰਨ ਆਦਿ ਆਗੂਆਂ ਨੇ ਕਿਹਾ ਕਿ ਇੱਕ ਹਫਤੇ ਵਿੱਚ ਹੀ ਦੋ ਮੁੱਖ ਮੈਬਰਾਂ ਦਾ ਫੌਤ ਹੋ ਜਾਣਾ ਬੇਹੱਦ ਦੁਖਦਾਇਕ ਹੈੈ।ਇਸ ਮੌਕੇ ਗੁਰਜੀਤ ਸਿੰਘ, ਸੁਲੱਖਣ ਸਿੰਘ, ਲਕਸ਼ਮੀ ਨਾਰਾਇਣ ਸਿੰਘ, ਵਿਪਨ ਕੁਮਾਰ ਅਤੇ ਤਿਲਕ ਰਾਜ ਗੁਲੇਰੀਆ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media