Thursday, June 19, 2025
Breaking News

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ਼ ਵਿਖੇ ਅੰਤਰਰਾਸ਼ਟਰੀ ਲਾਈਵ ਸਰਜੀਕਲ ਕਾਨਫਰੰਸ ‘ਲੈਰੀਨਗੋਲੋਜੀ ਸਮਿਟ 2023’

ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ 11ਵੀਂ ਅੰਤਰਰਾਸ਼ਟਰੀ ਲਾਈਵ

ਸਰਜੀਕਲ ਕਾਨਫਰੰਸ ‘ਲੈਰੀਨਗੋਲੋਜੀ ਸਮਿਟ 2023’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਗੁਰੀ ਸੰਧੂ ਕੰਸਲਟੰਟ ਓਟੋਲੈਰੀਨਗੋਲੋਜੀਸਟ ਐਡਟਲਟ ਐਂਡ ਪੀਡੀਐਟ੍ਰਿਕ ਈ.ਐਨ.ਟੀ ਸਪੈਸ਼ਲਿਸਟ ਲੰਡਨ ਨੇ ਮੁੱਖ ਮਹਿਮਾਨ ਵਜੋਂ ਪੁੱਜੇ।ਪੂਰੇ ਭਾਰਤ ਤੋਂ 300 ਤੋਂ ਵੱਧ ਈ.ਟੈਨ.ਟੀ ਡਾਕਟਰਾਂ ਨੇ ਹਿੱਸਾ ਲਿਆ ਅਤੇ ਵਿਸ਼ਵ ਭਰ ਤੋਂ ਆਨਲਾਈਨ ਮਾਧਿਅਮ ਰਾਹੀਂ ਜੁੜੇ ਪ੍ਰਸਿੱਧ ਓਟੋਲਰੀਗੋਲੋਜਿਸਟਸ ਦੁਆਰਾ ਕੀਤੀਆ ਗਈਆਂ ਲਾਈਵ ਸਰਜਰੀਆਂ ਰਾਹੀਂ ਅਤੇ ਆਪ੍ਰੇਟਿੰਗ ਫੈਕਿਲਟੀ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਕੇ ਆਪਣੇ ਗਿਆਨ ਵਿੱਚ ਹੋਰ ਵਾਧਾ ਕੀਤਾ।ਕਾਨਫਰੰਸ ਵਿੱਚ ਖਾਸ ਤੌਰ ‘ਤੇ ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਦੇ ਅਧਿਐਨ ਅਤੇ ਓਟੋਰਹਿਨੋਗੋਲੋਜੀ ਵਿੱਚ ਆ ਰਹੀਆਂ ਨਵੀਨਤਮ ਤਕਨੀਕਾਂ ਦੇ ਇਸਤਮਾਲ ਤੇ ਜੋਰ ਦਿੱਤਾ ਗਿਆ।ਕਾਨਫਰੰਸ ਦਾ ਉਦੇਸ਼ ਦੁਨੀਆਂ ਭਰ ਦੀਆਂ ਉਚ ਕੋਟੀ ਦੀਆਂ ਯੂਨੀਵਰਸਿਟੀਆਂ ਦੇ ਨਾਮਵਰ ਸਰਜਨਾਂ ਦੇ ਨਾਲ-ਨਾਲ ਉਦਯੋਗਾਂ ਅਤੇ ਨਵੀਨਤਮ ਤਕਨੀਕਾ ਨੂੰ ਇਕੱਠਾ ਕਰਕੇ ਭਾਰਤ ਵਿੱਚ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨਾ ਹੈ।
ਡਾ. ਗੁਰੀ ਸੰਧੂ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਸੰਮੇਲਨ ਦਾ ਹਿੱਸਾ ਬਨਣਾ ਉਨ੍ਹਾਂ ਲਈ ਬੜੇ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਓਟੋਲਰੀਂਗੋਲੋਜੀ ਦਾ ਖੇਤਰ ਹਰ ਸਾਲ ਲਗਾਤਾਰ ਵਿਕਸਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੇ ਸਰਜਨਾਂ ਨੂੰ ਸਿਖਲਾਈ ਦੇਣ ਲਈ ਅਜਿਹੇ ਪਲੇਟਫਾਰਮ ਬਹੁਤ ਜ਼ਰੂਰੀ ਹਨ।ਸਮਾਗਮ ਵਿੱਚ ਦੁਨੀਆਂ ਭਰ ਤੋਂ ਉਚ ਕੋਟੀ ਦੇ ਓਟੋਲਰੀਨਗੋਲੋਜਿਸਟਸ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਲੋਂ ਦਿੱਤੀ ਗਈ ਮੁਹਾਰਤ ਅਤੇ ਸਿਖਲਾਈ ਕਈ ਯੁੱਗਾਂ ਤੱਕ ਹੋਰਨਾਂ ਸਰਜਨਾਂ ਲਈ ਅਹਿਮ ਸਾਬਤ ਹੋਵੇਗੀ।ਉਨ੍ਹਾਂ ਨੇ ਡਾ. ਏ.ਪੀ ਸਿੰਘ ਵੱਲੋਂ ਪ੍ਰੋਗਰਾਮ ਵਿੱਚ ਦਿੱਤੇ ਜਾ ਰਹੇ ਯੋਗਦਾਨ, ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਪ੍ਰੇਰਿਤ ਕਰਨ ਅਤੇ ਮੈਡੀਕਲ ਦੀ ਪੜ੍ਹਾਈ ਨੂੰ ਸਮੇਂ ਦੇ ਨਾਲ-ਨਾਲ ਲਗਾਤਾਰ ਵਿਕਸਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਐਸ.ਜੀ.ਆਰ.ਡੀ ਯੂਨੀਵਰਸਿਟੀ ਉੱਤਰੀ ਭਾਰਤ ਹੀ ਨਹੀਂ ਬਲਕਿ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।
ਅੰਤਰਰਾਸ਼ਟਰੀ ਲਾਈਵ ਸਰਜੀਕਲ ਕਾਨਫਰੰਸ ਹੋਣ ਕਾਰਨ, ਕਈ ਲਾਈਵ ਸਰਜਰੀਆਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਡਾ. ਵੂਲਫਗੈਂਗ ਗੁਬਿਸ਼ (ਜਰਮਨੀ ਦੇ ਮਾਹਿਰ ਸਰਜਨ), ਡਾ. ਵਰਿੰਦਰ ਘੇਸਾਸ ਅਤੇ ਡਾ. ਸ਼ੀਤੀਜ ਪਾਟਿਲ ਨੇ ਰਾਈਨੋਪਲਾਸਟੀ ਸਰਜਰੀਆਂ ਕੀਤੀਆਂ। ਡਾ. ਸਚਿਨ ਗਾਂਧੀ ਨੇ ਗਲੇ ਦੀਆਂ ਬਿਮਾਰੀਆਂ ਅਤੇ ਗਲੇ ਦੇ ਕੈਂਸਰ ਨਾਲ ਪੀੜ੍ਹਤ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ।
ਡਾ. ਏ.ਪੀ ਸਿੰਘ ਨੇ ਸੰਸਥਾ ਵੱਲੋਂ ਆਏ ਹੋਏ ਸਾਰੇ ਓਟੋਲਰੀਨਗੋਲੋਜੀ ਖੋਜਕਾਰਾਂ, ਉਦਯੋਗਪਤੀਆਂ, ਡਾਕਟਰਾਂ, ਨੌਜਵਾਨ ਵਿਗਿਆਨੀਆਂ ਦੇ ਨਾਲ-ਨਾਲ ਵਿਦਿਆਰਥੀ ਅਤੇ ਕਾਰਪੋਰੇਟ ਡੈਲੀਗੇਟਾਂ ਦਾ ਸਵਾਗਤ ਕੀਤਾ।
ਇਸ ਮੌਕੇ ਡਾ. ਮਨਜੀਤ ਸਿੰਘ ਉੱਪਲ ਵਾਈਸ ਚਾਂਸਲਰ, ਡਾ. ਅਨੁਪਮਾ ਮਹਾਜਨ ਡਾਇਰੈਕਟਰ ਪ੍ਰਿੰਸੀਪਲ, ਡਾ. ਏ.ਐਸ ਸੂਦ ਪ੍ਰੋਫੈਸਰ ਤੇ ਮੁੱਖੀ ਈ.ਐਨ.ਟੀ ਵਿਭਾਗ ਤੋਂ ਇਲਾਵਾ ਈ.ਐਨ.ਟੀ ਵਿਭਾਗ ਤੋਂ ਡਾ. ਜਸਕਰਨ ਸਿੰਘ ਗਿੱਲ, ਡਾ. ਪੂਜਾ ਸਿੰਘ, ਡਾ. ਕਿਰਨ ਰਾਓ, ਡਾ. ਭਾਨੂ ਭਾਰਦਵਾਜ ਅਤੇ ਸਖਸ਼ੀਅਤਾਂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …