Thursday, April 23, 2026

ਖਾਲਸਾ ਕਾਲਜ ਦਾ ਵਿਦਿਆਰਥੀ ਕਰਨਬੀਰ ਸਿੰਘ ਬੱਤਰਾ ਜੱਜ ਬਣਿਆ

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਚੋਂ ਚੋਣਵੇਂ ਵਿਸ਼ੇ ਪੰਜਾਬੀ ਦੀ ਤਿਆਰੀ ਕਰਕੇ ਜੂਡੀਸ਼ਰੀ ਦਾ ਇਮਤਿਹਾਨ ਪਾਸ ਕਰਕੇ ਜੱਜ ਬਣਨ ‘ਤੇ ਕਰਨਬੀਰ ਸਿੰਘ ਬੱਤਰਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦਾ ਧੰਨਵਾਦ ਕਰਨ ਲਈ ਪੁੱਜਾ।ਮਹਿਲ ਸਿੰਘ ਨੇ ਕਰਨਬੀਰ ਬੱਤਰਾ ਅਤੇ ਉਸ ਦੇ ਪਿਤਾ ਐਡਵੋਕੇਟ ਸੁਰਿੰਦਰ ਸਿੰਘ ਬੱਤਰਾ ਨੂੰ ਵਧਾਈ ਦਿੰਦਿਆਂ ਸਨਮਾਨ ਵਜੋਂ ਕਾਲਜ ਦੀ ਤਸਵੀਰ ਅਤੇ ਕੌਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਕੀਤਾ।
ਪੰਜਾਬੀ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿਚ ਕਰਨਬੀਰ ਸਿੰਘ ਬੱਤਰਾ ਵਿਭਾਗ ਵਿੱਚ ਆਇਆ ਅਤੇ ਜੂਡੀਸ਼ਰੀ ਦੇ ਇਮਤਿਹਾਨ ਲਈ ਚੋਣਵੇਂ ਵਿਸ਼ੇ ਵਜੋਂ ਪੰਜਾਬੀ ਵਿਸ਼ੇ ਦੀ ਤਿਆਰੀ ਲਈ ਸਹਾਇਤਾ ਮੰਗੀ।ਉਸ ਨੂੰ ਸਿਲੇਬਸ ਅਨੁਸਾਰ ਪੁਸਤਕਾਂ ਦੇ ਕੇ ਤਿਆਰੀ ਕਰਵਾਈ ਜਿਸ ਦਾ ਨਤੀਜੇ ਵਜੋਂ ਉਹ ਇਹ ਇਮਤਿਹਾਨ ਪਾਸ ਕਰ ਸਕਿਆ ਹੈ।ਵਿਸ਼ੇਸ਼ ਗੱਲ ਇਹ ਹੈ ਕਿ ਉਸ ਨੇ ਐਲ.ਐਲ.ਬੀ ਕਰਨ ਦੌਰਾਨ ਪੰਜਾਬੀ ਵਿਸ਼ਾ ਨਹੀਂ ਸੀ ਪੜਿਆ, ਪਰ ਹੁਣ ਤਿੰਨ ਚਾਰ ਮਹੀਨਿਆਂ ਵਿੱਚ ਹੀ ਉਸ ਨੇ ਪੰਜਾਬੀ ਦੇ ਵਿਸ਼ੇ ਵਿੱਚ ਮੁਹਾਰਤ ਹਾਸਲ ਕਰ ਲਈ।
ਇਸ ਮੌਕੇ ਇਸਰੋ ਦੇ ਚੰਦਰਯਾਨ ਮਿਸ਼ਨ ਦੀ ਟੀਮ ਦੇ ਮੈਂਬਰ ਸਿੱਖ ਵਿਗਿਆਨੀ ਮਹਿੰਦਰਪਾਲ ਸਿੰਘ ਅਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਵੀ ਮੌਜ਼ੂਦ ਸਨ।ਜਿਨ੍ਹਾਂ ਨੇ ਕਰਨਬੀਰ ਸਿੰਘ ਬੱਤਰਾ ਨੂੰ ਵਧਾਈ ਦਿੱਤੀ।ਕਰਨਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਵਿਸ਼ਾ ਮੁਕਾਬਲੇ ਦੇ ਇਮਤਿਹਾਨਾਂ ਲਈ ਬਹੁਤ ਢੁੱਕਵਾਂ ਵਿਸ਼ਾ ਹੈ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ਇਸ ਮਾਮਲੇ ਵਿਚ ਅਮੀਰ ਅਤੇ ਵਿਦਿਆਰਥੀ ਪੱਖੀ ਰੋਲ ਅਦਾ ਕਰਦੀ ਹੈ।
ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਦਿਆ ਸਿੰਘ, ਪ੍ਰੋ. ਬਲਜਿੰਦਰ ਸਿੰਘ ਨੇ ਵੀ ਕਰਨਬੀਰ ਸਿੰਘ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …