ਅੰਮ੍ਰਿਤਸਰ 20 ਅਕਤੂਬਰ (ਸੁਖਬੀਰ ਸਿੰਘ) – ਬਾਬਾ ਭੌੜੀ ਵਾਲਾ ਗਊਸ਼ਾਲਾ ਸੇਵਾ ਸਮਿਤੀ ਰਾਮ ਤੀਰਥ ਗਊਸ਼ਾਲਾ ਪਿੰਡ ਕਲੇਰ ਬਲਾਕ ਚੋਗਾਵਾਂ ਵਿਖੇ ਸਵੱਛ
ਭਾਰਤ ਮਿਸ਼ਨ ਫੇਜ਼-2 ਤਹਿਤ ਗੋਬਰਧਨ ਪ੍ਰੋਜੈਕਟ ਅਧੀਨ ਬਾਇਓ ਗੈਸ ਪਲਾਟ ਲਗਾਇਆ ਜਾਵੇਗਾ, ਜਿਸ ‘ਤੇ ਕਰੀਬ 48 ਲੱਖ ਰੁਪਏ ਖਰਚ ਆਉਣਗੇ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਦਾ ਪ੍ਰਗਟਾਵਾ ਤਰਲ ਤੇ ਠੋਸ ਕੂੜਾ ਪ੍ਰਬੰਧਨ ਅਤੇ ਜਿਲ੍ਹੇ ਨੂੰ ਓ.ਡੀ.ਐਫ ਪਲੱਸ ਬਣਾਉਣ ਸਬੰਧੀ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਦੌਰਾਨ ਕੀਤਾ।ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਵਿੱਚ ਤਰਲ ਤੇ ਠੋਸ ਕੂੜਾ ਪੂਬੰਧਨ, ਸਾਂਝੇ ਪਖਾਨੇ ਦੇ ਕੰਮਾਂ ਨੂੰ ਮੁਕੰਮਲ ਕਰਨ ਅਤੇ ਜਿਲ੍ਹੇ ਨੂੰ ਓ.ਡੀ.ਐਫ ਪਲੱਸ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਾਂਝੇ ਤੋਰ ‘ਤੇ ਕੰਮ ਕਰਨ ਲਈ ਕਿਹਾ ਅਤੇ ਪਿੰਡਾਂ ਨੂੰ ਓ.ਡੀ.ਐਫ ਪਲੱਸ ਬਣਾਉਣ ਲਈ ਹਾਜ਼ਰ ਅਧਿਕਾਰੀਆਂ ਲਈ ਟੀਚੇ ਮਿਥੇ ਗਏ।ਉਨਾਂ ਨੇ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਮਿਥੇ ਸਮੇਂ ਦੇ ਅੰਦਰ ਅੰਦਰ ਆਪਣੇ ਟੀਚੇ ਪੂਰੇ ਕਰਨ। ਉਨਾਂ ਹਦਾਇਤ ਕੀਤੀ ਕਿ ਜਿਨਾਂ ਅਧਿਕਾਰੀਆਂ ਵਲੋਂ ਮਿੱਥੇ ਸਮੇਂ ਅੰਦਰ ਆਪਣੇ ਟੀਚੇ ਪੂਰੇ ਨਹੀਂ ਕੀਤੇ ਜਾਣਗੇ, ਉਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ 704 ਪਿੰਡਾਂ ਨੂੰ ਓ.ਡੀ.ਐਫ ਪਲੱਸ ਐਲ਼ਾਨ ਕੀਤਾ ਜਾਣਾ ਹੈ, ਜਿਨਾਂ ਵਿਚੋਂ 280 ਪਿੰਡ ਓ.ਡੀ.ਐਫ. ਪਲੱਸ ਘੋਸ਼ਿਤ ਹੋ ਚੁੱਕੇ ਹਨ ਅਤੇ 31 ਅਕਤੂਬਰ ਤੱਕ 72 ਪਿੰਡਾਂ ਨੂੰ ਹੋਰ ਓ.ਡੀ.ਐਫ ਪਲੱਸ ਐਲਾਨ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ 31 ਦਸੰਬਰ 2023 ਤੱਕ ਜਿਲ੍ਹੇ ਦੇ 75 ਫੀਸਦੀ ਪਿੰਡਾਂ ਨੂੰ ਓ.ਡੀ.ਐਫ ਪਲੱਸ ਐਲਾਨਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅੰਮ੍ਰਿਤਸਰ, ਰਾਜੇਸ ਦੂਬੇ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ, ਗੁਰਦਰਸ਼ਨ ਕੁੰਦਲ ਉਪ ਮੁੱਖ ਕਾਰਜਕਾਰੀ ਅਫਸਰ ਅੰਮ੍ਰਿਤਸਰ, ਚਰਨਦੀਪ ਸਿੰਘ ਜਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ, ਸਦੀਪ ਕੁਮਾਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਲਵਦੀਪ ਸਿੰਘ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਅੰਮ੍ਰਿਤਸਰ, ਅਮਨਦੀਪ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਈਆ, ਬਿਕਰਮਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਟਾਰੀ, ਸੁਖਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਜਨਾਲਾ, ਸਮਸ਼ੇਰ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੋਗਾਵਾਂ ਅਤੇ ਹਰਛਾ ਛੀਨਾ, ਸ੍ਰੀਮਤੀ ਜਸਬੀਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਜੀਠਾ ਅਤੇ ਜਲ ਸਪਲਾਈ ਵਿਭਾਗ ਦੇ ਏ.ਈ, ਜੇ.ਈ ਅਤੇ ਜਿਲ੍ਹਾ ਪਧੱਰੀ ਸਮਾਜਿਕ ਸਟਾਫ ਹਾਜ਼ਰ ਸੀ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media