Wednesday, August 19, 2026

ਸਮਾਲ ਇੰਡਸਟਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਸਰਕੇ ਦਾ ਸਨਮਾਨ

ਅੰਮ੍ਰਿਤਸਰ, 3 ਦਸਬੰਰ (ਸੁਖਬੀਰ ਸਿੰਘ) – ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਨੂੰ ਫੈਡਰੇਸ਼ਨ ਆਫ ਐਸੋਸੀਏਸ਼ਨ ਆਫ ਸਮਾਲ ਇੰਡਸਟਰੀ ਗਵਰਮੈਂਟ ਆਫ ਇੰਡੀਆ ਵਲੋਂ ਪ੍ਰਧਾਨ ਬਣਾਏ ਜਾਣ ‘ਤੇ ਸੀਨੀਅਰ ਮਿੱਤਰ ਸਿਟੀਜ਼ਨ ਮਿੱਤਰ ਮੰਡਲ ਵਲੋਂ ਉਨ੍ਹਾਂ ਦਾ ਪੁਰਜ਼ੋਰ ਸਵਾਗਤ ਤੇ ਯਾਦਗਾਰੀ ਮੌਮੈਂਟੋ, ਦੋਸ਼ਾਲਾ ਤੇ ਸਿਰਪਾਓ ਨਾਲ ਸਨਮਾਨ ਸਥਾਨਕ ਹੋਟਲ ਵਿਖੇ ਇਕ ਸਾਦਾ ਸਮਾਗਮ ਦੌਰਾਨ ਕੀਤਾ ਗਿਆ।
ਸਮਾਗਮ ਵਿੱਚ ਜੋਗਿੰਦਰ ਸਿੰਘ ਅਦਲੀਵਾਲ ਅਤੇ ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇੰਦਰਜੀਤ ਸਿੰਘ ਬਾਸਰਕੇ ਦੀ ਲੰਮੀ ਘਾਲਣਾ ਜਨਤਾ ਪ੍ਰਤੀ ਸੇਵਾ ਭਾਵਨਾ ਤੇ ਪਾਰਟੀ ਪ੍ਰਤੀ ਵਫਾਦਾਰੀ ਨੇ ਉਨ੍ਹਾਂ ਨੂੰ ਇਸ ਅਹੁੱਦੇ ਤੀਕ ਪਹੁੰਚਾਇਆ ਹੈ।ਇਸ ਸਮੇਂ ਸੁਖਰਾਜ ਸਿੰਘ ਰਾਜ ਥਾਂਦੇ ਯੂ.ਐਸ.ਏ, ਪ੍ਰੀਤਮ ਸਿੰਘ ਪੁਰੀ, ਦਰਸ਼ਨ ਸਿੰਘ ਪੰਨੂ, ਹਰਜਿੰਦਰ ਸਿੰਘ ਏ.ਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਸ਼ੋਤਮ ਹਾਂਡਾ, ਸੁਖ ਨੰਬਰਦਾਰ ਅਦਲੀਵਾਲ, ਅਮਰੀਕ ਸਿੰਘ ਅਦਲੀਵਾਲ, ਮਨਪ੍ਰੀਤ ਸਿੰਘ ਬੇਦੀ, ਖੁਸ਼ਵੰਤ ਸਿੰਘ, ਪਰਮਜੀਤ ਸਿੰਘ ਬਾਜਵਾ, ਲਖਬੀਰ ਸਿੰਘ ਛੱਜਲਵੱਡੀ, ਜਗਦੀਸ਼ ਸਿੰਘ ਨਰਾਇਣਗੜ੍ਹ ਆਦਿ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …