Wednesday, June 17, 2026

ਸੜ੍ਹਕੀ ਹਾਦਸਿਆਂ ਤੋਂ ਬਚਣ ਲਈ ਨਿਯਮਾਂ ਦੀ ਕਰੋ ਪਾਲਣਾ – ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ

ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲਗਾਇਆ ਗਿਆ ਖੂਨਦਾਨ ਕੈਂਪ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਏ.ਡੀ.ਸੀ.ਬੀ ਟਰੈਫਿਕ ਅੰਮ੍ਰਿਤਸਰ ਦੀ ਦਿਸ਼ਾ ਨਿਰਦੇਸ਼ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਵਲੋਂ ਸਮਾਜ ਸੇਵੀ ਤਜਿੰਦਰ ਸਿੰਘ ਰਿੰਕੂ, ਵਿਕਰਮਜੀਤ ਸਿੰਘ ਅਤੇ ਨਵਤੇਜ ਸਿੰਘ ਸਮਾਜ ਸੇਵੀ ਸੰਸਥਾਵਾਂ ਚਲਾਉਣ ਵਾਲੇ ਵੀਰਾਂ ਨਾਲ ਮਿਲ ਕੇ ਲਗਾਇਆ ਗਿਆ।ਇਹ ਕੈਂਪ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਲਗਾਇਆ ਗਿਆ।ਜਿਸ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ।ਇਸ ਦੇ ਨਾਲ ਹੀ ਐਸ.ਆਈ ਦਲਜੀਤ ਸਿੰਘ ਨੇ ਉਥੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।ਉਨਾਂ ਨੂੰ ਧੁੰਦ ਦੇ ਮੌਸਮ ਵਿੱਚ ਆਪਣੇ ਵਾਹਣ ਸਲੋ ਸਪੀਡ ਵਿੱਚ ਚਲਾਉਣ ਤੋਂ ਇਲਾਵਾ ਓਵਰਟੇਕ ਨਾ ਕਰਨ ਅਤੇ ਲਾਈਟਾਂ ਤੇ ਇੰਡੀਕੇਟਰ ਚਲਾ ਕੇ ਚੱਲਣ, ਅੰਡਰ ਡਰਾਈਵਿੰਗ, ਡਰਿੰਕ ਐਂਡ ਡਰਾਈਵ, ਓਵਰ ਸਪੀਡ ਤੇ ਓਵਰਲੋਡਿੰਗ ਬਾਰੇ ਜਾਗਰੂਕ ਕੀਤਾ ਗਿਆ।ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾਂ ਹੈਲਮਟ ਦੀ ਵਰਤੋਂ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …