ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਟੀਕਾਕਰਣ ਅਫਸਰ ਡਾ.
ਭਾਰਤੀ ਧਵਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਜੀਠਾ ਵਿਖੇ ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਡਾ. ਧਵਨ ਨੇ ਦੱਸਿਆ ਕਿ ਸਾਂਸ ਪ੍ਰੋਗਰਾਮ ਤਹਿਤ (ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਉਟ੍ਰਲਾਈਜ ਨਿਮੋਨੀਆਂ ਸਕਸੈਸਫੁਲੀ) ਵਰਕਸ਼ਾਪਾਂ ਲਗਾਉਣ ਦਾ ਮੁੱਖ ਉਦੇਸ਼ ਨਿਮੋਨੀਆਂ ਦੇ ਲੱਛਣਾਂ ਦੀ ਜਲਦ ਪਹਿਚਾਣ ਕਰਨਾ ਅਤੇ ਸਮੇਂ ‘ਤੇ ਸਹੀ ਇਲਾਜ਼ ਕਰਨਾ ਹੈ, ਤਾ ਜੋ ਨਿਮੋਨੀਆਂ ਕਾਰਣ ਹੋਣ ਵਾਲੀਆ ਮੌਤਾਂ ਦੀ ਦਰ ਵਿੱਚ ਕਮੀ ਲਿਆਂਦੀ ਜਾ ਸਕੇ।ਉਨਾਂ ਕਿਹਾ ਕਿ ਪੂਰੇ ਵਿਸਵ ਭਰ ਵਿਚ ਨਿਮੋਨੀਆਂ ਕਾਰਣ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ।ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਸਾਂਸ ਪ੍ਰੋਗਰਾਮ ਤਹਿਤ ਸਮੂਹ ਕਮਿਉਨਟੀ ਹੈਲਥ ਅਫਸਰ, ਸਟਾਫ ਨਰਸਾਂ, ਪੈਰਾਮੈਡੀਕਲ ਸਟਾਫ, ਆਸ਼ਾ ਵਰਕਰਾਂ ਅਤੇ ਆਮ ਲੋਕਾਂ ਨੂੰ ਨਿਮੋਨੀਆਂ ਸੰਬਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਨਿਮੋਨੀਆਂ ਇਕ ਗੰਭੀਰ ਬੀਮਾਰੀ ਹੈ, ਜੋ ਕਿ ਹਰ ਸਾਲ ਪੂਰੇ ਦੇਸ਼ ਵਿਚ 5 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਣ ਬਣਦੀ ਹੈ।ਨਿਮੋਨੀਆਂ ਦੇ ਆਮ ਲੱਛਣ ਖਾਂਸੀ ਅਤੇ ਜੁਾਕਮ ਦਾ ਵਧਣਾਂ, ਤੇਜ਼ੀ ਨਾਲ ਸਾਹ ਲੈਣਾ, ਸਾਹ ਲੈਣ ਸਮੇਂ ਪਸਲੀਆਂ ਦਾ ਧੱਸਣਾਂ ਅਤੇ ਤੇਜ਼ ਬੁਖਾਰ ਹੋਣਾ ਹੈ।ਗੰਭੀਰ ਲੱਛਣਾਂ ਵਿੱਚ ਬੱਚੇ ਦਾ ਖਾ-ਪੀ ਨਾ ਸਕਣਾ, ਝਟਕੇ ਆਉਣਾ, ਬੱਚੇ ਦਾ ਨਿਢਾਲ ਹੋਣਾ ਆਦਿ ਹੈ।ਇਸ ਲਈ ਇਹਨਾਂ ਵਿਚੋਂ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਮਾਹਿਰ ਡਾਕਟਰਾਂ ਕੋਲੋਂ ਇਲਾਜ਼ ਕਰਵਾਉਣਾ ਚਾਹੀਦਾ ਹੈ।ਡਾ. ਰਾਘਵ ਗੁਪਤਾ ਨੇ ਕਿਹਾ ਕਿ ਨਮੂਨੀਆਂ ਤੋਂ ਬਚਾਅ ਲਈ ਬੱਚੇ ਨੂੰ ਨਿੱਘਾ ਰੱਖਣਾ, ਸੰਪੂਰਣ ਵੈਕਸੀਨੇਸ਼ਨ ਕਰਾਉਣਾ, ਐਕਸਕਲੁਸਿਵ ਬ੍ਰੈਸਟ ਫੀਡਿੰਗ ਕਰਵਉਣਾ ਅਤੇ ਨਿਮੋਨੀਆ ਦੇ ਲੱਛਣਾਂ ਦੀ ਪਹਿਚਾਣ ਹੋਣਾ ਬਹੁਤ ਜਰੂਰੀ ਹੈ।
ਇਸ ਅਵਸਰ ਤੇ ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ, ਬੀ.ਈ.ਈ ਰਣਜੀਤ ਕੁਮਾਰ, ਐਸ.ਆਈ ਰਾਧੇ ਸ਼ਾਂਮ, ਐਲ.ਐਚ.ਵੀ ਅਤੇ ਸਮੂਹ ਸਟਾਫ ਹਾਜ਼ਰ ਸੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media