ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਥਾਣਾ ਬੀ-ਡਵੀਜ਼ਨ ਦੇ ਇਲਾਕੇ ਵਿੱਚ ਦਰਮਿਆਨੀ ਰਾਤ ਨੂੰ ਇੱਕ ਈ-ਰਿਕਸ਼ਾ ‘ਤੇ ਸਵਾਰ ਪੱਛਮੀ ਬੰਗਾਲ ਤੋਂ ਆਏ
ਯਾਤਰੂਆਂ ਪਾਸੋਂ ਅਣਪਛਾਤੇ ਈ-ਰਿਕਸ਼ਾ ਚਾਲਕ ਤੇ ਉਸ ਦੇ ਸਾਥੀਆਂ ਨੇ ਉਹਨਾਂ ਪਾਸੋਂ 16000/-ਰੁਪਏ, ਮੋਬਾਇਲ ਫੋਨ ਤੇ ਬੈਗ ਖੋਹ ਕੇ ਲੈ ਗਏ ਸਨ ਤੇ 20000/- ਰੁਪਏ ਆਨਲਾਈਨ ਕੱਢਵਾ ਲਏ ਸਨ।
ਵਾਰਦਾਤ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ।
ਪੁਲਿਸ ਟੀਮਾਂ ਵਲੋਂ ਬੜੀ ਮੇਹਨਤ ਨਾਲ ਹਰ ਪੱਖ ਤੋਂ ਜਾਂਚ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਸਤਿੰਦਰਜੀਤ ਸਿੰਘ ਉਰਫ ਹੈਪੀ ਪੁੱਤਰ ਸੁਰਜੀਤ ਸਿੰਘ ਵਾਸੀ ਕੋਟ ਆਤਮਾ ਰਾਮ ਨੇੜੇ ਪੰਨੂ ਡੇਅਰੀ ਅੰਮ੍ਰਿਤਸਰ ਤੇ ਚਾਂਦ ਵਾਸੀ ਨਿਊ ਅਜ਼ਾਦ ਨਗਰ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਖੋਹ ਸ਼ੁਦਾ ਸਮਾਨ ਬਰਾਮਦ ਕਰ ਲਿਆ ਹੈ।ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ ਅੱਜ ਖੋਹਸ਼ੁਦਾ 36,000/- ਰੁਪਏ, 4 ਮੋਬਾਇਲ ਫੋਨ ਅਤੇ ਬੈਗ, ਸੂਟਕੇਸ ਆਦਿ ਪੱਛਮੀ ਬੰਗਾਲ ਤੋਂ ਆਏ ਯਾਤਰੂਆਂ ਦੇ ਹਵਾਲੇ ਕੀਤਾ ਗਿਆ।ਇਸ ਸਮੇਂ ਸ੍ਰੀਮਤੀ ਪਰਵਿੰਦਰ ਕੌਰ ਏ.ਡੀ.ਸੀ.ਪੀ ਸਥਾਨਕ ਅੰਮ੍ਰਿਤਸਰ, ਮੁੱਖ ਅਫ਼ਸਰ ਥਾਣ ਬੀ-ਡਵੀਜ਼ਨ ਅੰਮ੍ਰਿਤਸਰ ਸਮੇਤ ਸਟਾਫ ਮੌਜ਼ੂਦ ਸਨ, ਜੋ ਯਾਤਰੂਆਂ ਵਲੋਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦਾ ਧੰਨਵਾਦ ਕੀਤਾ ਗਿਆ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਹਿਰ ਵਿੱਚ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਤਰਜ਼ੀਹ ਦੇਂਦੀ ਹੈ ਤੇ ਉਹਨਾਂ ਦੀ ਸੁਰੱਖਿਆ ਲਈ 24 ਘੰਟੇ ਤਤਪਰ ਹੈ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media