ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਤੋਂ ਪ੍ਰਾਪਤ ਹੁਕਮਾਂ ਦੇ ਤਹਿਤ ਅਤੇ ਅੰਕੁਰਜੀਤ ਸਿੰਘ ਵਧੀਕ
ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰਬੋਰ ਬਿਊਰੋ ਅਤੇ ਆਈ.ਟੀ.ਆਈ (ਲੜਕੇ) ਪਠਾਨਕੋਟ ਵਲੋਂ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਿਲ੍ਹਾ ਰੋਜਗਾਰ ਅਫਸਰ ਪ੍ਰਭਜੋਤ ਸਿੰਘ ਵਲੋ ਦੱਸਿਆ ਗਿਆ ਕਿ 09.01.2024 ਨੂੰ ਆਈ.ਟੀ.ਆਈ (ਲੜਕੇ) ਪਠਾਨਕੋਟ ਵਿਖੇ GMP Technical Solution Pvt. Ltd, Paragon Knits, Luminous Gagret MNC ਆਦਿ ਕੰਪਨੀਆ ਭਾਗ ਲੈ ਰਹੀਆ ਹਨ।ਇਹਨਾਂ ਕੰਪਨੀਆ ਵਲੋਂ ਵੈਲਡਰ, ਟੈਕਨੀਸ਼ੀਅਨ ਅਤੇ ਮਸ਼ੀਨ ਆਪਰੇਟਰ ਦੀ ਆਸਾਮੀ ਲਈ ਇੰਟਰਵਿਊ ਕੀਤੀ ਜਾਣੀ ਹੈ।ਇਹਨਾਂ ਕੰਪਨੀਆ ਵਿੱਚ ਇੰਟਰਵਿਊ ਦੇਣ ਲਈ ਉਮਰ 18 ਤੋਂ 35 ਸਾਲ, ਯੋਗਤਾ 8ਵੀ, ਦਸਵੀ, ਬਾਰਵੀ ਅਤੇ ਆਈ.ਟੀ.ਆਈ ਲਈ ਪਾਸ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਯੋਗਤਾ ਅਨੁਸਾਰ 13000/- ਤੋਂ 15000/- ਰੁਪਏ ਤਨਖਾਹ ਮਿਲਣਯੋਗ ਹੋਵੇਗੀ ।
ਪ੍ਰਿੰਸੀਪਲ ਸੁਭਾਸ਼ ਚੰਦਰ ਆਈ.ਟੀ.ਆਈ ਪਠਾਨਕੋਟ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਮਿਤੀ 09.1.2024 ਨੂੰ ਆਈ.ਟੀ.ਆਈ (ਲੜਕੇ), ਪਠਾਨਕੋਟ ਵਿਖੇ ਦਿਨ ਮੰਗਲਵਾਰ ਸਵੇਰੇ 10:00 ਵਜੇ ਆਪਣੀ ਯੋਗਤਾ ਦੇ ਅਸਲ ਦਸਤਾਵੇਜ਼/ ਫੋਟੋ ਕਾਪੀਆ, 2 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਲੈ ਕੇ ਇੰਟਰਵਿਊ ਵਾਲੇ ਸਥਾਨ ਤੇ ਪਹੁੰਚ ਕੇ ਅਤੇ ਮੌਕੇ ਦਾ ਲਾਭ ਉਠਾਉਣ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ ਨੰਬਰ 7657825214 ‘ਤੇ ਸੰਪਰਕ ਕਰ ਸਕਦੇ ਹਨ ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media